ਨਵੀਂ ਦਿੱਲੀ, 8 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਭਾਜਪਾ ਨੇ 2019 ਦੀਆਂ ਚੋਣਾਂ ਲਈ ਹੁਣੇ ਤੋਂ ਕਮਰ ਕਸ ਲਈ ਹੈ ਅਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।ਇਸ ਦੇ ਲਈ ਭਾਜਪਾ ਸੰਗਠਨ ਚੋਣਾਂ ਨੂੰ ਟਾਲਦੇ ਹੋਏ ਆਮ ਚੋਣਾਂ 'ਚ ਮੌਜੂਦਾ ਪ੍ਰਧਾਨ ਅਮਿਤ ਸ਼ਾਹ ਦੀ ਅਗਵਾਈ 'ਚ ਹੀ ਲੜਨ ਦਾ ਫੈਸਲਾ ਲੈ ਲਿਆ ਹੈ।ਦੱਸ ਦੇਈਏ ਕਿ ਅਮਿਤ ਸ਼ਾਹ ਦਾ ਤਿੰਨ ਸਾਲ ਦਾ ਕਾਰਜਕਾਲ ਅਗਲੇ ਸਾਲ ਜਨਵਰੀ 'ਚ ਖਤਮ ਹੋ ਜਾਵੇਗਾ।ਤੇ ਹੁਣ ਸੰਗਠਨ ਚੋਣਾਂ, ਲੋਕ ਸਭਾ ਚੋਣਾਂ ਮਗਰੋਂ ਕਰਵਾਏ ਜਾਣ ਦੇ ਪ੍ਰਸਤਾਵ ਤੇ ਰਾਸ਼ਟਰੀ ਮੋਹਰ ਲੱਗ ਗਈ ਹੈ। 2019 ਦੀਆਂ ਲੋਕ ਸਭਾ ਚੋਣਾਂ ਮਾਰਚ ਜਾਂ ਅਪ੍ਰੈਲ 'ਚ ਹੋ ਸਕਦੀਆਂ ਹਨ।ਅਜਿਹੇ 'ਚ ਭਾਜਪਾ ਨਵੀਂ ਟੀਮ ਦੇ ਨਾਲ ਚੋਣ ਮੈਦਾਨ 'ਚ ਉਤਰਨਾ ਚਾਹੁੰਦੀ ਹੈ।

ਹੋਰ ਖਬਰਾਂ »