ਅਮਰੀਕਾ ਵਿੱਚ ਪਹਿਲੀ ਵਾਰ ਦਸਤਾਰਂਂਧਾਰੀ ਸਿੱਖ ਨੂੰ ਮਿਲੀ ਰਾਸ਼ਟਰਪਤੀ ਦੀ ਸੁਰੱਖਿਆ ਦੀ ਅਹਿਮ ਜ਼ਿੰਮੇਵਾਰੀ

ਵਾਸ਼ਿੰਗਟਨ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਵਿੱਚ ਭਾਰਤੀ ਮੂਲ ਦੇ ਸਿੱਖ ਨੂੰ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਵਿੱਚ ਤੈਨਾਤ ਕੀਤਾ ਗਿਆ। ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਭਾਰਤੀ ਮੂਲ ਦੇ ਵਿਅਕਤੀ ਨੂੰ ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਲਈ ਅਹਿਮ ਜਿੰਮੇਵਾਰੀ ਦਿੱਤੀ ਗਈ। ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਦੇ ਵਾਸੀ ਅੰਸ਼ਦੀਪ ਸਿੰਘ ਭਾਟੀਆ ਨੂੰ ਟਰੰਪ ਦੀ ਸੁਰੱਖਿਆ ਵਿੱਚ ਤੈਨਾਤ ਗਾਰਡਾਂ ਦੇ ਦਸਤੇ ਵਿੱਚ ਸ਼ਾਮਲ ਕੀਤਾ ਗਿਆ। ਅੰਸ਼ਦੀਪ ਦਾ ਪਰਿਵਾਰ 1984 ਦੇ ਦੰਗਿਆਂ ਦਾ ਸੰਤਾਪ ਭੋਗ ਚੁੱਕਾ ਹੈ। ਅੰਸ਼ਦੀਪ ਨੂੰ ਇਹ ਜਿੰਮੇਵਾਰੀ ਮਿਲਣ ਉੱਤੇ ਅਮਰੀਕਾ ਵਿੱਚ ਵਸਦੇ ਸਿੱਖ ਭਾਈਚਾਰੇ ਵਿੱਚ ਖੁਸ਼ੀ ਦੀ ਲਹਿਰ ਹੈ। ਅਮਰੀਕੀ ਰਾਸ਼ਟਰਪਤੀ ਦੀ ਸੁਰੱਖਿਆ ਵਿੱਚ ਤੈਨਾਤ ਹੋਏ ਅੰਸ਼ਦੀਪ ਸਿੰਘ ਭਾਟੀਆ ਦਾ ਪਰਿਵਾਰ 1984 ਦੇ ਦੰਗਿਆਂ ਦਾ ਸੰਤਾਪ ਭੋਗ ਚੁੱਕਾ ਹੈ। ਇੰਦਰਾ ਗਾਂਧੀ ਦੇ ਕਤਲ ਮਗਰੋਂ 1984 ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੌਰਾਨ ਅਮਰੀਕ ਸਿੰਘ ਕਮਲ ਦੇ ਛੋਟੇ ਭਰਾ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਵੱਡੇ ਪੁੱਤਰ ਦਵਿੰਦਰ ਸਿੰਘ ਨੂੰ ਵੀ ਤਿੰਨ ਗੋਲੀਆਂ ਲੱਗੀਆਂ, ਪਰ ਉਸ ਦੀ ਜਾਨ ਬਚ ਗਈ। ਇਸ ਮਗਰੋਂ ਦੁਖੀ ਹੈ ਕਿ ਅਮਰੀਕ ਸਿੰਘ ਆਪਣੇ ਪਰਿਵਾਰ ਨੂੰ ਲੈ ਕੇ ਲੁਧਿਆਣਾ ਚਲਾ ਗਿਆ, ਜਿੱਥੇ ਦਵਿੰਦਰ ਸਿੰਘ ਦਾ ਵਿਆਹ ਹੋਇਆ। ਇੱਥੇ ਹੀ ਦਵਿੰਦਰ ਸਿੰਘ ਦੇ ਘਰ ਅੰਸ਼ਦੀਪ ਸਿੰਘ ਭਾਟੀਆ ਦਾ ਜਨਮ ਹੋਇਆ। ਲੁਧਿਆਣਾ ਵਿੱਚ ਕੁਝ ਸਾਲ ਰਹਿਣ ਬਾਅਦ ਸੰਨ 2000 ਵਿੱਚ ਭਾਟੀਆ ਪਰਿਵਾਰ ਅਮਰੀਕਾ ਚਲਾ ਗਿਆ।

ਹੋਰ ਖਬਰਾਂ »