ਬਾਲੀਵੁਡ ਅਦਾਕਾਰਾ ਦੀ ਮੂਰਤੀ ਸਥਾਪਤ ਕਰਨ ਨਾਲ ਸੈਰ-ਸਪਾਟਾ ਵਿਭਾਗ ਨੂੰ ਹੋਵੇਗਾ ਲਾਭ : ਟੂਰਿਜ਼ਮ ਅਧਿਕਾਰੀ

ਬਰਨ (ਸਵਿਟਜ਼ਰਲੈਂਡ) , 9 ਸਤੰਬਰ (ਹਮਦਰਦ ਨਿਊਜ਼ ਸਰਵਿਸ) :  ਸਵਿਟਜ਼ਰਲੈਂਡ ਵਿੱਚ ਮਰਹੂਮ ਬਾਲੀਵੁਡ ਅਦਾਕਾਰਾ ਸ੍ਰੀਦੇਵੀ ਦੀ ਮੂਰਤੀ ਸਥਾਪਤ ਕੀਤੀ ਜਾਵੇਗੀ। ਇਸ ਮਾਮਲੇ ਸਬੰਧੀ ਸਵਿਜ਼ਰਲੈਂਡ ਦਾ ਸੈਰ-ਸਪਾਟਾ ਵਿਭਾਗ ਵਿਚਾਰ ਕਰ ਰਿਹਾ ਅਤੇ ਬਹੁਤ ਜਲਦ ਹੀ ਸ੍ਰੀਦੇਵੀ ਦੀ ਮੂਰਤੀ ਸਥਾਪਤ ਕਰ ਦਿੱਤੀ ਜਾਵੇਗੀ।ਸ੍ਰੀਦੇਵੀ ਦੀ ਸੁਪਰਹਿਟ ਫਿਲਮ ਚਾਂਦਨੀ ਦੀ ਸ਼ੂਟਿੰਗ ਸਵਿਟਜ਼ਰਲੈਂਡ ਵਿੱਚ ਹੀ ਹੋਈ ਸੀ। ਸਵਿਟਜ਼ਰਲੈਂਡ ਦੇ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਾਲੀਵੁਡ ਅਦਾਕਾਰਾ ਦੀ ਮੂਰਤੀ ਸਥਾਪਤ ਹੋਣ ਨਾਲ ਵਿਭਾਗ ਨੂੰ ਲਾਭ ਹੋਵੇਗਾ, ਕਿਉਂਕਿ ਸ੍ਰੀਦੇਵੀ ਦੇ ਬਹੁਤ ਜਿਆਦਾ ਪ੍ਰਸ਼ੰਸਕ ਹਨ। ਇਸ ਤੋਂ ਪਹਿਲਾਂ 2016 ਵਿੱਚ ਸਵਿਟਜ਼ਲੈਂਡ ਦੀ ਸਰਕਾਰ ਨੇ ਮਸ਼ਹੂਰ ਫਿਲਮ ਨਿਰਮਾਤਾ ਯਸ਼ ਚੋਪੜਾ ਦੀ ਮੂਰਤੀ ਸਥਾਪਤ ਕੀਤੀ ਸੀ। ਹੁਣ ਸਵਿਟਜ਼ਰਲੈਂਡ ਟੂਰਿਜ਼ਮ ਨੂੰ ਪ੍ਰਮੋਟ ਕਰਨ ਵਿੱਚ ਸ੍ਰੀਦੇਵੀ ਦੇ ਯੋਗਦਾਨ ਨੂੰ ਦੇਖਦੇ ਹੋਏ ਉਨ੍ਹਾਂ ਦੇ ਸਨਮਾਨ ਵਿੱਚ ਉੱਥੇ ਉਨ੍ਹਾਂ ਦੀ ਮੂਰਤੀ ਲਗਾਉਣ ਦਾ ਮਤਾ ਪੇਸ਼ ਕੀਤਾ ਗਿਆ ਹੈ। ਬਾਲੀਵੁਡ ਦੀਆਂ ਕਈ ਫਿਲਮਾਂ ਦੀ ਸ਼ੂਟਿੰਗ ਸਵਿਟਜ਼ਰਲੈਂਡ ਵਿੱਚ ਹੋਈ ਹੈ।ਹਿੰਦੀ ਅਤੇ ਸਾਊਥ ਫਿਲਮਾਂ ਦੀ ਮਸ਼ਹੂਰ ਹਸਤੀ ਸ੍ਰੀਦੇਵੀ ਨੇ ਆਪਣੇ 50 ਸਾਲ ਦੇ ਸਫ਼ਲ ਕਰੀਅਰ ਦੌਰਾਨ ਲਗਭਗ 300 ਫਿਲਮਾਂ ਵਿੱਚ ਕੰਮ ਕੀਤਾ, ਜਿਨ੍ਹਾਂ ਵਿੱਚੋਂ ਸਦਮਾ, ਹਿੰਮਤਵਾਲਾ, ਜਾਗ ਉਠਾ ਇਨਸਾਨ, ਸਰਫਰੋਸ਼, ਬਲੀਦਾਨ, ਨਗੀਨਾ, ਮਿਸਟਰ ਇੰਡੀਆ, ਇੰਗਲਿਸ਼ ਵਿੰਗਲਿਸ਼ ਔਰ ਮੌਮ ਆਦਿ ਯਾਗਦਾਰ ਫਿਲਮਾਂ ਹਨ।

ਹੋਰ ਖਬਰਾਂ »

ਅੰਤਰਰਾਸ਼ਟਰੀ