ਪਟਿਆਲਾ ਪੁੱਜਣ ਉੱਤੇ ਕੋਲੀ ਪਰਿਵਾਰ ਨੇ ਕੀਤਾ ਸ਼ਾਨਦਾਰ ਸਵਾਗਤ

ਪਟਿਆਲਾ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਡਿਪਟੀ ਹਾਈ ਕਮਿਸ਼ਨਰ ਯੂਕੇ ਦੇ ਪਟਿਆਲਾ ਆਉਣ ਉੱਤੇ ਗੁਰਜੀਤ ਸਿੰਘ ਕੋਲੀ ਐਡਵਾਇਜ਼ਰ ਟੂ ਬ੍ਰਿਟਿਸ਼ ਕਮਿਸ਼ਨ ਇੰਡੀਆ ਅਤੇ ਕੋਲੀ ਪਰਿਵਾਰ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਯੂਕੇ ਦੇ ਡਿਪਟੀ ਹਾਈ ਕਮਿਸ਼ਨਰ ਨੇ ਪਟਿਆਲਾ ਦੇ ਦੁਖ ਨਿਵਾਰਣ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਆਸ਼ੀਰਵਾਦ ਹਾਸਲ ਕੀਤਾ।ਇਸ ਮੌਕੇ ਗੁਰਜੀਤ ਸਿੰਘ ਕੋਲੀ ਐਡਵਾਇਜ਼ਰ ਟੂ ਬ੍ਰਿਟਿਸ਼ ਹਾਈ ਕਮਿਸ਼ਨਰ ਇੰਡੀਆ ਨੇ ਕਿਹਾ ਕਿ ਯੂਕੇ ਦੇ ਡਿਪਟੀ ਹਾਈ ਕਮਿਸ਼ਨਰ ਦਾ ਪਟਿਆਲਾ ਪਹੁੰਚਣ ਉੱਤੇ ਸਵਾਗਤ ਹੈ।ਯੂਕੇ ਦੇ ਡਿਪਟੀ ਹਾਈ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਟਿਆਲਾ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਲੱਗਾ। ਇਹ ਬਹੁਤ ਖੂਬਸੂਰਤ ਸ਼ਹਿਰ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗੁਰੂ ਘਰ ਵਿੱਚ ਮੱਥਾ ਟੇਕਿਆ, ਜਿਸ ਨਾਲ ਉਨ੍ਹਾਂ ਦੇ ਮਨ ਨੂੰ ਸਕੂਨ ਹਾਸਲ ਹੋਇਆ।

ਹੋਰ ਖਬਰਾਂ »