ਪਟਿਆਲਾ ਵਿੱਚ ਕੀਤੀ ਕਨਵੈਨਸ਼ਨ, ਡਾਕਟਰ ਧਰਮਵੀਰ ਗਾਂਧੀ ਵੀ ਹੋਏ ਸ਼ਾਮਲ

ਪਟਿਆਲਾ, 9 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸੁਖਪਾਲ ਖਹਿਰਾ ਨੇ ਪਟਿਆਲਾ ਵਿੱਚ ਕਨਵੈਨਸ਼ਨ ਕੀਤੀ, ਜਿਸ ਵਿੱਚ ਡਾਕਟਰ ਧਰਮਵੀਰ ਗਾਂਧੀ ਵੀ ਸ਼ਾਮਲ ਹੋਏ। ਇਸ ਮੌਕੇ ਖਹਿਰਾ ਨੇ ਭਗਵੰਤ ਮਾਨ ਅਤੇ ਕੈਪਟਨ ਅਮਰਿੰਦਰ ਉੱਤੇ ਜਮ ਕੇ ਨਿਸ਼ਾਨੇ ਸਾਧੇ।ਪਟਿਆਲਾ ਦੇ ਸਰਹਿੰਦ ਰੋਡ ਉੱਤੇ ਅਨਾਜ ਮੰਡੀ ਵਿੱਚ ਹੋਈ ਇਸ ਕਨਵੈਨਸ਼ਨ ਵਿੱਚ ਕਾਫੀ ਭੀੜ ਦੇਖਣ ਨੂੰ ਮਿਲੀ। ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਨਾਲ ਮਿਲੇ ਹੋਏ ਹਨ। ਬਾਦਲ ਅਤੇ ਕੈਪਟਨ ਇੱਕ ਹੀ ਹਨ। ਇਸ ਲਈ ਬਰਗਾੜੀ ਕਾਂਡ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾ ਨਿਕਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਿਨ੍ਹਾਂ ਦੇ ਵੀ ਨਾਂ ਸਾਹਮਣੇ ਆਏ ਹਨ, ਉਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਖਹਿਰਾ ਨੇ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਜਲਦੀ ਕਾਰਵਾਈ ਨਹੀਂ ਹੋਈ ਤਾਂ ਅਸੀਂ ਇਸ ਵਿਰੁੱਧ ਰੋਸ ਮਾਰਚ ਕੱਢਾਂਗੇ।ਇਸ ਮੌਕੇ ਸੰਬੋਧਨ ਕਰਦਿਆਂ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਖਹਿਰਾਂ ਵੱਲੋਂ ਜੋ ਮੰਗ ਕੀਤੀ ਗਈ ਹੈ, ਉਹ ਬਿਲਕੁਲ ਸਹੀ ਹੈ, ਪੰਜਾਬ ਦੀ ਗੱਲ ਪੰਜਾਬ ਦੇ ਲੀਡਰ ਨੂੰ ਕਰਨੀ ਚਾਹੀਦੀ ਹੈ, ਇਸ ਵਿੱਚ ਕੇਂਦਰ ਦੀ ਦਖ਼ਲਅੰਦਾਜੀ ਨਹੀਂ ਹੋਣੀ ਚਾਹੀਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.