ਨਵੀਂ ਦਿੱਲੀ,  10 ਸਤੰਬਰ (ਹ.ਬ.) : ਸੁਰੱਖਿਆ ਬਲਾਂ ਦੇ ਸਿਲਸਿਲੇਵਾਰ ਅਭਿਆਨ ਦੇ ਕਾਰਨ ਜੰਮੂ ਕਸ਼ਮੀਰ ਵਿਚ ਅੱਤਵਾਦੀਆਂ ਦੀ ਉਮਰ ਘੱਟ ਗਈ ਹੈ। ਪਿਛਲੇ ਦੋ ਸਾਲ ਵਿਚ 360 ਤੋਂ ਜ਼ਿਆਦਾ ਅੱਤਵਾਦੀ ਮਾਰੇ ਜਾ ਚੁੱਕੇ ਹਨ। ਰਾਜ ਵਿਚ ਅੱਤਵਾਦ ਹੁਣ ਖਾਤਮੇ ਵੱਲ ਹੈ। ਇਹ ਗੱਲਾਂ ਕੇਂਦਰੀ ਸੁਰੱਖਿਆ ਬਲ ਦੇ ਡੀਜੀ ਰਾਜੀਵ ਰਾਏ ਭਟਨਾਗਰ ਨੇ ਕਹੀ। ਭਟਨਾਗਰ ਨੇ ਐਤਵਾਰ ਨੂੰ ਇੰਟਰਵਿਊ ਵਿਚ ਦੱਸਿਆ, ਇਸ ਸਾਲ ਹੁਣ ਤੱਕ 142 ਅੱਤਵਾਦੀ ਮਾਰੇ ਜਾ ਚੁੱਕੇ ਹਨ, ਜਦ ਕਿ ਬੀਤੇ ਸਾਲ 220 ਅੱਤਵਾਦੀ ਮਾਰੇ ਗਏ ਸਨ। ਇਹ ਸੀਆਰਪੀਐਫ, ਸਥਾਨਕ ਪੁਲਿਸ ਅਤੇ ਸੈਨਾ ਦੇ ਬਿਹਤਰੀਨ ਤਾਲਮੇਲ ਦੇ ਕਾਰਨ ਹੀ ਸੰਭਵ ਹੋਇਆ ਹੈ।  ਉਨ੍ਹਾਂ ਨੇ ਕਿਹਾ  ਜੰਮੂ ਕਸ਼ਮੀਰ ਵਿਚ ਕੁਝ ਅੱਤਵਾਦੀ ਬਾਹਰਲੇ ਹਨ ਅਤੇ ਕੁਝ ਸਥਾਨਕ ਨੌਜਵਾਨ ਹਥਿਆਰ ਚੁੱਕ ਕੇ ਉਨ੍ਹਾਂ ਦੇ ਨਾਲ ਖੜ੍ਹੇ ਹੋ ਰਹੇ ਹਨ। ਇਹ ਗਿਣਤੀ ਘੱਟ ਜਾਂ ਜ਼ਿਆਦਾ ਹੋ ਸਕਦੀ ਹੈ ਪਰ ਸਾਡੀ ਕਾਮਯਾਬੀ ਇਹ ਹੈ ਕਿ ਅੱਤਵਾਦੀਆਂ ਦੀ ਉਮਰ ਬਹੁਤ ਘੱਟ ਹੋ ਗਈ ਹੈ।   ਉਨ੍ਹਾਂ ਦੀ ਜ਼ਿੰਦਗੀ ਸੀਮਤ ਹੋ ਗਈ । ਸੰਕੇਤ ਸਾਫ ਹੈ ਕਿ ਅੱਤਵਾਦੀਆਂ ਦੀ ਭਰਤੀ ਦਾ ਹੁਣ ਖ਼ਾਸ ਅਸਰ ਨਹੀਂ ਹੋ ਰਿਹਾ ਹੈ।

ਹੋਰ ਖਬਰਾਂ »