ਵਾਸ਼ਿੰਗਟਨ,  11 ਸਤੰਬਰ (ਹ.ਬ.) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਜਿਸ ਪੱਤਰ ਦੀ ਉਡੀਕ ਸੀ, ਉਹ ਉਨ੍ਹਾਂ ਮਿਲ ਗਿਆ ਹੈ। ਇਸ ਪੱਤਰ ਵਿਚ ਕਿਮ ਜੋਂਗ ਉਨ ਨੇ ਅਮਰੀਕੀ ਰਾਸ਼ਟਰਪਤੀ ਨੂੰ ਛੇਤੀ ਤੋਂ ਛੇਤੀ ਮਿਲਣ ਦੀ ਇੱਛਾ ਜ਼ਾਹਰ ਕੀਤੀ ਹੈ। ਵਾਈਟ ਹਾਊਸ ਨੇ ਸੋਮਵਾਰ ਨੂੰ ਪੱਤਰ ਦੇ  ਟਰੰਪ ਤੱਕ ਪੁੱਜਣ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਮ ਜੋਂਗ ਉਨ ਦੇ ਨਾਲ ਟਰੰਪ ਦੀ ਦੂਜੀ ਬੈਠਕ 'ਤੇ ਗੱਲਬਾਤ ਪਹਿਲਾਂ ਤੋਂ ਹੀ ਜਾਰੀ ਹੈ। ਦੱਸ ਦੇਈਏ ਕਿ ਪਿਛਲੇ ਸ਼ੁੱਕਰਵਾਰ  ਨੂੰ ਟਰੰਪ ਨੇ ਕਿਮ ਜੋਂਗ ਉਨ ਕੋਲੋਂ ਸਕਾਰਾਤਮਕ ਪੱਤਰ ਮਿਲਣ ਦੀ ਉਮੀਦ ਜਤਾਈ ਸੀ। 
ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਸ ਨੇ ਦੱਸਿਆ, ਰਾਸ਼ਟਰਪਤੀ ਨੂੰ ਕਿਮ ਜੋਂਗ ਉਨ ਦਾ ਪੱਤਰ ਮਿਲਿਆ ਹੈ। ਇਹ ਬਹੁਤ ਹੀ ਸਕਾਰਾਤਮਕ ਪੱਤਰ ਹੈ। ਉਨ੍ਹਾਂ ਦੱਸਿਆ ਕਿ ਸੰਦੇਸ਼ ਤੋਂ ਪਤਾ ਚਲਦਾ ਹੈ ਕਿ ਉਤਰ ਕੋਰੀਆ ਕੋਰੀਆ ਖਿੱਤੇ ਨੂੰ ਪਰਮਾਣੂ ਹਥਿਆਰਾਂ ਤੋਂ ਮੁਕਤ ਕਰਨ ਦੀ ਅਪਣੀ ਪ੍ਰਤੀਬੱਧਤਾ ਨੂੰ ਜਾਰੀ ਰੱਖਿਆ ਹੋਇਆ ਹੈ। ਸੈਂਡਰਸ ਨੇ ਕਿਹਾ ਕਿ ਇਸ ਪੱਤਰ ਦਾ ਮੁਢਲਾ ਮਕਸਦ ਰਾਸ਼ਟਰਪਤੀ ਦੇ ਨਾਲ ਇੱਕ ਹੋਰ ਬੈਠਕ ਨਿਰਧਾਰਤ ਕਰਨਾ ਸੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਨੇਤਾਵਾਂ ਦੇ ਵਿਚ ਦੂਜੀ ਬੈਠਕ 'ਤੇ ਗੱਲਬਾਤ ਪਹਿਲਾਂ ਹੀ ਚਲ ਰਹੀ ਹੈ, ਹਾਲਾਂਕਿ ਇਸ 'ਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਪੱਤਰ ਦੇ ਬਾਰੇ ਵਿਚ ਜ਼ਿਆਦਾ ਜਾਣਕਾਰੀ ਜਨਤਕ ਕਰਨ ਤੋਂ ਸੈਂਡਰਸ ਨੇ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕਿਮ ਦੀ ਸਹਿਮਤੀ ਦੇ ਬਗੈਰ ਵਾਈਟ ਹਾਊਸ ਪੂਰਾ ਪੱਤਰ ਜਾਰੀ ਕਰਨ ਦੀ ਯੋਜਨਾ ਨਹੀਂ ਬਣਾ ਰਿਹਾ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਿਮ ਜੋਂਗ ਕੋਲੋਂ ਸਕਾਰਾਤਮਕ ਪੱਤਰ ਮਿਲਣ ਦੀ ਉਮੀਦ ਜਤਾਈ ਸੀ, ਜਿਸ ਤੋਂ ਬਾਅਦ ਵਿਦੇਸ਼ ਮੰਤਰੀ ਮਾਈਕ ਪੋਂਪੀਓ ਇਸ ਪੱਤਰ ਨੂੰ ਲੈ ਕੇ ਅਮਰੀਕਾ ਪੁੱਜੇ ਸਨ।
ਦੱਸ ਦੇਈਏ ਕਿ ਇਸੇ ਸਾਲ 12 ਜੂਨ ਨੂੰ ਟਰੰਪ ਅਤੇ ਕਿਮ ਦੇ ਵਿਚ ਸਿੰਗਾਪੁਰ ਵਿਚ ਇਤਿਹਾਸਕ ਮੁਲਾਕਾਤ ਹੋਈ ਸੀ ਜਿੱਥੇ ਦੋਵੇਂ ਨੇਤਾਵਾਂ ਨੇ ਸਕਾਰਾਤਮਕ ਰਵੱਈਆ ਦਿਖਾਇਆ। ਟਰੰਪ ਨੇ ਵਾਰਤਾ ਤੋਂ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੇ ਅਤੇ ਕਿਮ ਦੇ ਰਿਸ਼ਤੇ ਵਧੀਆ ਹੋਣਗੇ ਅਤੇ ਉਹ ਦੋਵੇਂ ਮਿਲ ਕੇ ਕਿਸੇ ਵੀ ਵੱਡੀ ਤੋਂ ਵੱਡੀ ਸਮੱਸਿਆ ਨਾਲ ਹੱਲ ਕਰ ਸਕਦੇ ਹਨ। 

ਹੋਰ ਖਬਰਾਂ »

ਹਮਦਰਦ ਟੀ.ਵੀ.