ਬੈਂਗਲੁਰੂ,  11 ਸਤੰਬਰ (ਹ.ਬ.) : ਕਰਨਾਟਕ ਦੇ ਚਿਕਮੰਗਲੂਰ ਤੋਂ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਪਤੀ ਨੇ ਨਾ ਸਿਰਫ ਅਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਬਲਕਿ ਪਤਨੀ ਦਾ ਵੱਢਿਆ ਹੋਇਆ ਸਿਰ ਲੈ ਕੇ ਹੱਸਦੇ ਹੋਏ ਥਾਣੇ ਪੁੱਜਿਆ।  ਪੁਲਿਸ ਦੇ ਸਾਹਮਣੇ ਉਸ ਨੇ ਅਪਣਾ ਜੁਰਮ ਕਬੂਲ ਕਰ ਲਿਆ। ਉਸ ਨੂੰ ਦੇਖਣ ਵਾਲੇ ਲੋਕ ਹੈਰਾਨ ਰਹਿ ਗਏ।  ਦੱਸਿਆ ਗਿਆ ਹੈ ਕਿ ਮੁਲਜ਼ਮ ਸਤੀਸ਼ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦਾ ਅਫ਼ੇਅਰ ਕਿਸੇ ਦੇ ਨਾਲ ਚਲ ਰਿਹਾ  ਹੈ। ਉਸ ਨੇ ਇਸ ਨੂੰ ਅਪਣੀ ਬੇਇਜ਼ਤੀ ਸਮਝਿਆ ਅਤੇ ਪਤਨੀ ਦੀ ਹੱਤਿਆ ਕਰਕੇ ਬਦਲਾ ਲੈਣ ਦੇ ਬਾਰੇ ਵਿਚ ਸੋਚਿਆ। ਹੈਵਾਨ ਪਤੀ ਦੇ ਪਤਨੀ ਦੇ ਸਿਰ ਦੇ ਨਾਲ ਵੀਡੀਓ ਅਤੇ ਫ਼ੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।  ਪਤਨੀ ਦੀ ਹੱਤਿਆ ਕਰਕੇ ਉਹ ਹੱਸਦੇ ਹੋਏ ਪੁਲਿਸ ਦੇ ਸਾਹਮਣੇ ਪੁੱਜਿਆ। ਬਗੈਰ ਕਿਸੇ ਪਛਤਾਵੇ ਦੇ ਉਸ ਨੇ ਅਪਣਾ ਜੁਰਮ ਵੀ ਕਬੂਲ ਕਰ ਲਿਆ। ਰਿਪੋਰਟਸ ਮੁਤਾਬਕ ਉਸ ਨੂੰ ਸਿਰਫ ਇਸ ਗੱਲ ਦਾ ਦੁੱਖ ਸੀ ਕਿ ਉਹ ਅਪਣੀ  ਪਤਨੀ ਦੇ ਪ੍ਰੇਮੀ ਨੂੰ ਨਹਂੀਂ ਮਾਰ ਸਕਿਆ। ਪੁਲਿਸ ਉਸ ਨੂੰ ਦੇਖ ਕੇ ਹੈਰਾਨ ਰਹਿ ਗਈ। ਉਸ ਨੂੰ ਫ਼ੌਰਨ ਗ੍ਰਿਫ਼ਤਾਰ ਕਰ ਲਿਆ ਗਿਆ। 

ਹੋਰ ਖਬਰਾਂ »

ਹਮਦਰਦ ਟੀ.ਵੀ.