ਲਾਹੌਰ,  12 ਸਤੰਬਰ (ਹ.ਬ.) : ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ  ਨਵਾਜ਼ ਸ਼ਰੀਫ, ਉਨ੍ਹਾਂ ਦੀ ਬੇਟੀ ਮਰੀਅਮ ਨਵਾਜ਼ ਅਤੇ ਜਵਾਈ ਮੁਹੰਮਦ ਸਫਦਰ ਨੂੰ 12 ਘੰਟੇ ਦੀ ਪੈਰੋਲ 'ਤੇ ਰਿਹਾਅ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਨਵਾਜ਼ ਸ਼ਰੀਫ ਦੀ ਪਤਨੀ ਕੁਲਸੁਮ ਨਵਾਜ਼ ਦਾ ਦੇਹਾਂਤ ਹੋ ਗਿਆ।  ਪੈਰੋਲ 'ਤੇ ਰਿਹਾਅ ਹੋਣ ਤੋ ਬਾਅਦ ਨਵਾਜ਼  ਸ਼ਰੀਫ ਅਪਣੀ ਧੀ ਮਰੀਅਮ ਅਤੇ ਜਵਾਈ ਮੁਹੰਮਦ ਸਫਦਰ ਦੇ ਨਾਲ ਬੁੱਧਵਾਰ ਤੜਕੇ ਲਾਹੌਰ ਪਹੁੰਚ ਗਏ।  ਇਨ੍ਹਾਂ ਤਿੰਨਾਂ ਨੂੰ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ਵਿਚ ਰੱਖਿਆ ਗਿਆ ਹੈ। ਤਿੰਨਾਂ ਨੂੰ ਲੰਡਨ  ਦੇ ਪ੍ਰਾਪਰਟੀ ਕੇਸ ਵਿਚ ਪਾਕਿਸਤਾਨ ਦੇ ਨੈਸ਼ਨਲ ਅਕਾਊਂਟਬਿਲਿਟੀ ਬਿਊਰੋ ਨੇ ਸਜ਼ਾ ਸੁਣਾਈ ਹੈ। ਨਵਾਜ਼ ਸ਼ਰੀਫ ਨੂੰ ਦਸ ਸਾਲ ਅਤੇ ਉਨ੍ਹਾਂ ਦੀ ਧੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਜਵਾਈ ਨੂੰ Îਇੱਕ ਸਾਲ ਦੀ ਸਜ਼ਾ ਮਿਲੀ ਹੈ। ਤਿੰਨੋਂ ਜਣੇ 13 ਜੁਲਾਈ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ  ਵਿਚ ਬੰਦ ਹਨ।
68 ਸਾਲਾ ਕੁਲਸੁਮ ਗਲ਼ੇ ਦੇ ਕੈਂਸਰ  ਨਾਲ ਪੀੜਤ ਸੀ ਅਤੇ ਮੰਗਲਵਾਰ ਨੂੰ ਲੰਡਨ ਦੇ ਹਾਰਲੇ ਸਟਰੀਟ ਕਲੀਨਿਕ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। ਕੁਲਸੁਮ ਦੀ ਲਾਸ਼ ਨੂੰ ਸਰੀਫ ਪਰਿਵਾਰ ਦੇ ਲਾਹੌਰ ਦੇ ਜੱਟੀ ਉਮਰਾ ਸਥਿਤ ਘਰ ਵਿਚ ਦਫਨਾਇਆ ਜਾਵੇਗਾ।  ਨਵਾਜ਼ ਸ਼ਰੀਫ, ਉਨ੍ਹਾਂ ਦੀ ਧੀ ਅਤੇ ਜਵਾਈ ਨੂੰ ਇਕ ਸਪੈਸ਼ਲ ਜਹਾਜ਼ ਦੇ ਜ਼ਰੀਏ ਜੱਟੀ ਉਮਰਾ ਤੱਕ ਲਿਆਇਆ ਗਿਆ। ਇਨ੍ਹਾਂ ਤਿੰਨਾਂ ਨੂੰ ਪੰਜਾਬ ਸਰਕਾਰ ਵਲੋਂ 12 ਘੰਅੇ ਦੀ ਪੈਰੋਲ ਮਿਲਣ ਤੋ ਬਾਅਦ ਰਾਵਲਪਿੰਡੀ ਦੇ ਨੂਰ ਖਾਨ ਏਅਰਬੇਸ ਤੋਂ ਲਤੜਕੇ ਲਾਹੌਰ ਲਿਆਇਆ ਗਿਆ। ਤਿੰਨੋਂ ਤੜਕੇ ਸਵਾ ਤਿੰਨ ਵਜੇ ਲਾਹੌਰ ਪੁੱਜੇ।  ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਮਰਿਅਮ ਔਰੰਗਜੇਬ ਨੇ ਦੱਸਿਆ ਕਿ ਨਵਾਜ਼ ਦੇ ਭਰਾ ਸ਼ਹਿਬਾਜ ਸ਼ਰੀਫ ਵਲੋਂ ਪੰਜਾਬ ਸਰਕਾਰ ਦੇ ਕੋਲ ਪੰਜ ਦਿਨਾਂ ਦੀ ਪੈਰੋਲ ਦੇ ਲਈ ਅਪੀਲ ਕੀਤੀ ਸੀ। ਲੇਕਿਨ ਪੰਜਾਬ ਸਰਕਾਰ ਨੇ ਸ਼ਹਿਬਾਜ ਦੀ ਪੰਜ ਦਿਨਾਂ ਦੀ ਅਪੀਲ ਠੁਕਰਾ ਦਿੱਤੀ ਅਤੇ ਉਨ੍ਹਾਂ ਸਿਰਫ 12 ਘੰਟੇ ਦੀ ਪੈਰੋਲ 'ਤੇ ਰਿਹਾਅ ਕੀਤਾ। ਔਰੰਗਜੇਬ ਨੇ ਇਸ 'ਤੇ ਕਿਹਾ, ਸਾਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਇਸ ਪੈਰੋਲ ਦੀ ਮਿਆਦ ਨੂੰ ਸ਼ੁੱਕਰਵਾਰ ਤੱਕ ਵਧਾ ਦੇਵੇਗੀ ਕਿਉਂਕਿ ਉਸ ਦਿਨ ਬੇਗਮ ਕੁਲਸੁਮ ਦਾ ਸਸਕਾਰ ਹੋਣਾ ਹੈ।

ਹੋਰ ਖਬਰਾਂ »