ਚੰਡੀਗੜ੍ਹ,  12 ਸਤੰਬਰ (ਹ.ਬ.) : ਵਰਲਡ ਮਾਸਟਰ ਅਥਲੈਟਿਕਸ ਵਿਚ ਵਰਲਡ ਰਿਕਾਰਡ ਬਣਾਉਣ ਵਾਲੀ ਦੇਸ਼ ਦੀ ਇੱਕੋ ਇੱਕ ਅਥਲੀਟ ਮਾਨ ਕੌਰ ਅਪਣੀ ਵਧੀਆ ਕਾਰਗੁਜ਼ਾਰੀ ਨੂੰ ਦਿਖਾ ਨਹੀਂ ਸਕੀ। ਉਨ੍ਹਾਂ ਨੇ ਸਪੇਨ ਦੇ ਮਾਲਾਗਾ ਵਿਚ ਹੋਣ ਵਾਲੀ ਵਰਲਡ ਮਾਸਟਰ ਅਥਲੈਟਿਕਸ ਵਿਚ ਹਿੱਸਾ ਲੈਣਾ ਸੀ ਲੇਕਿਨ ਉਥੇ ਦੇਰੀ ਤੋਂ ਪੁੱਜਣ ਦੇ ਕਾਰਨ ਉਹ ਮੈਡਲ ਦੀ ਦੌੜ ਤੋਂ ਬਾਹਰ ਹੋ ਗਈ। ਮਾਨ ਕੌਰ ਨੂੰ ਸਪੇਨ ਅਪਣੇ ਬੇਟੇ ਗੁਰਦੇਵ ਸਿੰਘ ਦੇ ਨਾਲ ਜਾਣਾ ਸੀ, ਕਿਉਂਕਿ ਉਹ ਹੀ ਉਨ੍ਹਾਂ ਦੀ ਦੇਖਭਾਲ ਕਰਦੇ ਹਨ। ਅੰਬੈਸੀ ਨੇ ਉਨ੍ਹਾਂ ਦੇ ਬੇਟੇ ਨੂੰ ਵੀਜ਼ਾ ਨਹੀਂ ਦਿੱਤਾ। ਗੁਰਦੇਵ ਨੇ ਕਿਹਾ ਕਿ ਸਾਨੂੰ  ਨਹੀਂ ਪਤਾ ਕਿ ਵੀਜ਼ਾ ਕਿਉਂ ਰੱਦ ਕੀਤਾ ਗਿਆ। ਇਕ ਵਾਰ ਰੱਦ ਹੋਣ ਤੋਂ ਬਾਅਦ ਅਸੀਂ ਅਪੀਲ ਕੀਤੀ ਅਤੇ ਕੌਂਸਲੇਟ ਦੇ ਮੈਸੇਜ ਨੂੰ ਉਨ੍ਹਾਂ ਦੇ ਸਾਹਮਣੇ ਰੱਖਿਆ। ਇਸ ਤੋਂ ਬਾਅਦ ਸਾਂਨੂੰ ਵੀਜ਼ਾ ਦਿੱਤਾ ਗਿਆ। ਲੇਕਿਨ ਤਦ ਤੱਕ ਕਾਫੀ ਦੇਰ ਹੋ ਚੁੱਕੀ ਸੀ। 102 ਸਾਲ ਦੀ ਅਥਲੀਟ ਮਾਨ ਕੌਰ ਨੇ 100 ਮੀਟਰ ਅਤੇ ਸ਼ਾਟ ਪੁੱਟ ਵਿਚ ਹਿੱਸਾ ਲੈਣਾ ਸੀ ਲੇਕਿਨ ਦੇਰੀ ਹੋਣ ਦੇ ਕਾਰਨ ਮੁਕਾਬਲੇ ਤੋਂ ਬਾਹਰ ਹੋ ਗਈ।  ਮਾਨ ਕੌਰ ਪਿਛਲੇ ਸਾਲ ਵਰਡਲ ਮਾਸਟਰ ਅਥਲੈਕਟਿਸ  ਦੇ 100 ਪਲਸ 100 ਮੀਟਰ ਰੇਸ ਵਚ ਵਰਲਡ ਰਿਕਾਰਡ ਕਾਇਮ ਕੀਤਾ ਸੀ। ਇਸ ਰਿਕਾਰਡ ਬੁਕ ਵਿਚ ਨਾਂ ਦਰਜ ਕਰਾਉਣ ਵਾਲੀ ਉਹ ਇੱਕੋ ਇੱਕ ਭਾਰਤੀ ਅਥਲੀਟ ਹੈ। ਉਨ੍ਹਾਂ ਨੇ ਆਕਲੈਂਡ ਵਿਚ 100 ਪਲਸ ਕੈਟਾਗਿਰੀ ਵਿਚ 1.14 ਮਿੰਟ ਵਿਚ ਰੇਸ ਨੂੰ ਪੂਰਾ ਕੀਤਾ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ 1.21 ਮਿੰਟ ਦਾ ਸੀ ਜੋ ਕੈਨੇਡਾ ਦੇ ਵੈਨਕੂਵਰ ਵਿਚ ਬਣਾਇਆ ਗਿਆ ਸੀ। 

ਹੋਰ ਖਬਰਾਂ »