ਨਵੀਂ ਦਿੱਲੀ,  12 ਸਤੰਬਰ (ਹ.ਬ.) : ਦੁਨੀਆ ਵਿਚ ਵਧਦੀ ਭੁੱਖ ਦੀ ਸਮੱਸਿਆ 'ਤੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਨੇ ਅਪਣੀ ਹੰਗਰ ਰਿਪੋਰਟ ਪੇਸ਼ ਕੀਤੀ। ਦ ਸਟੇਟ ਆਫ਼ ਫੂਡ ਸਕਿਓਰਿਟੀ ਐਂਡ ਨਿਊਟ੍ਰਿਸ਼ਨ ਇਨ ਦ ਵਰਲਡ 2018 ਨਾਂ  ਦੀ ਇਸ ਰਿਪੋਰਟ ਮੁਤਾਬਕ ਬੀਤੇ ਸਾਲ ਦੁਨੀਆ ਵਿਚ ਹਰ ਨੌਂ ਵਿਚੋਂ ਇੱਕ ਵਿਅਕਤੀ ਭੁੱਖਾ ਰਿਹਾ।  ਲਗਾਤਾਰ ਤੀਜੇ ਸਾਲ ਭੁੱਖ ਦੀ ਸਮੱਸਿਅ ਵਧੀ ਹੈ। ਇਸ ਵਿਚ ਗ੍ਰਹਿ ਯੁੱਧ ਅਤੇ ਪੌਣ ਪਾਣੀ ਪਰਿਵਰਤਨ ਦਾ ਵੱਡਾ ਪ੍ਰਭਾਵ ਰਿਹਾ। ਦੂਜੇ ਪਾਸੇ ਮੋਟਾਪੇ ਦੀ ਸਮੱਸਿਆ ਵੀ ਵਧਦੀ ਜਾ ਰਹੀ ਹੈ। ਉਤਰੀ ਅਮਰੀਕਾ ਦੇ ਨਾਲ ਹੁਣ ਅਫ਼ਰੀਕਾ ਅਤੇ ਏਸ਼ੀਆ ਵਿਚ ਵੀ ਲੋਕ ਤੇਜ਼ੀ ਨਾਲ ਮੋਟਾਪੇ ਦੇ ਸ਼ਿਕਾਰ ਹੋ ਰਹੇ ਹਨ। 
ਭੁੱਖ ਦੀ ਸਮੱਸਿਆ ਪਿਛਲੇ ਤਿੰਨ ਸਾਲਾਂ ਤੋਂ ਵਧਣ ਦੇ ਕ੍ਰਮ ਵਿਚ ਹੈ। ਇਸ ਤੋਂ ਪਹਿਲਾਂ ਹੌਲੀ ਹੌਲੀ ਘੱਟ ਹੋ ਰਹੀ  ਸੀ।  ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ  ਅਸੀਂ ਦਸ ਸਾਲ ਪਿੱਛੇ ਚਲੇ ਗਏ ਹਨ ਜਦ ਭੁੱਖ ਦੀ ਸਮੱਸਿਆ ਕਾਫੀ ਜ਼ਿਆਦਾ ਸੀ। ਇਹੀ ਕਾਰਨ ਹੈ ਕਿ ਸੰਯੁਕਤ ਰਾਸ਼ਟਰ 2030 ਤੱਕ ਭੁੱਖ ਨੂੰ ਮਿਟਾ ਦੇਣ ਦੇ ਅਪਣੇ ਅਪਣੇ ਟੀਚੇ ਨੂੰ ਪੂਰਾ ਕਰਨ ਨੂੰ ਲੈ ਕੇ ਭੰਬਲਭੂਸੇ ਵਿਚ ਹੈ। 
ਭੋਜਨ ਦੀ ਸਹੀ ਮਾਤਰਾ ਅਤੇ ਘਾਟ ਵੀ ਮੋਟਾਪਾ ਵਧਣ ਦਾ ਮੁੱਖ ਕਾਰਨ ਹੈ। ਸੀਮਤ ਆਰਥਿਕ ਸਰੋਤਾਂ ਵਾਲੇ ਲੋਕ ਸਸਤਾ ਭੋਜਨ ਲੈਂਦੇ ਹਨ ਜਿਸ ਵਿਚ ਨਮਕ, ਸ਼ੱਕਰ ਤੇ ਵਸਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਮੋਟਾਪਾ  ਵਧਣ ਦਾ ਮੁੱਖ ਕਾਰਨ ਹੈ। ਭੋਜਨ ਨਾ ਮਿਲਣ ਕਾਰਨ ਸਰੀਰ ਵਿਚ ਮਨੋਵਿਗਿਆਨਕ ਪਰਿਵਰਤਨ ਹੁੰਦੇ ਹਨ ਜਿਸ ਕਾਰਨ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਤਾਪਮਾਨ ਵਿਚ ਤੇਜ਼ ਬਦਲਾਅ, ਬਾਰਸ਼, ਸੋਕਾ ਅਤੇ ਹੜ੍ਹ ਅਤੇ ਵਿਗੜਦੇ ਮੌਸਮ ਚੱਕਰ ਦੇ ਚਲਦਿਆਂ ਖੁਰਾਕੀ ਪਦਾਰਥਾਂ ਦੀ ਪੈਦਾਵਾਰ, ਉਪਲਬਧਤਾ ਅਤੇ ਗੁਣਵੱਤਾ ਪ੍ਰਭਾਵਤ ਹੋ ਰਹੀ ਹੈ। ਪਿਛਲੇ ਸਾਲ 51 ਦੇਸ਼ਾਂ ਦੇ ਤਕਰੀਬਨ 12.4 ਕਰੋੜ ਲੋਕ ਮੌਸਮੀ ਆਫਤਾਂ ਅਤੇ ਖੇਤਰੀ ਸੰਘਰਸ਼ ਦੇ ਚਲਦਿਆਂ ਗੰਭੀਰ ਤੌਰ 'ਤੇ ਭੁੱਖੇ ਰਹੇ।
ਸੇਵ ਦ ਚਿਲਡਰਨ ਸੰਸਥਾ ਨੇ ਚਿਤਾਵਨੀ ਜਾਰੀ ਕੀਤੀ ਸੀ ਕਿ ਦੁਨੀਆ ਦੇ ਵਿਭਿੰਨ ਯੁੱਧ ਖੇਤਰਾਂ ਵਿਚ ਰਹਿ ਰਹੇ ਤਕਰੀਬਨ ਤੇ ਲੱਖ ਬੱਚੇ ਇਸ ਸਾਲ ਦੇ ਅੰਤ ਤੱਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ। ਸੰਯੁਕਤ  ਰਾਸ਼ਟਰ ਮੁਤਾਬਕ ਖੁਰਾਕੀ ਪਦਾਰਥਾਂ ਦੀ ਕਮੀ ਦੇ ਚਲਦਿਆਂ ਇਸ ਸਾਲ ਜੂਨ ਵਿਚ ਵੈਨਜੁਏਲਾ ਤੋਂ 23 ਲੱਖ ਲੋਕਾਂ ਨੇ ਹਿਜ਼ਰਤ ਕੀਤੀ ਸੀ।

ਹੋਰ ਖਬਰਾਂ »