ਨਵੀਂ ਦਿੱਲੀ,  13 ਸਤੰਬਰ (ਹ.ਬ.) : ਟਰੰਪ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੇ ਵਿਚ ਗੱਲਬਾਤ ਦੇ ਹਾਲਾਤ ਬਣਦੇ ਹਨ ਤਾਂ ਅਮਰੀਕਾ ਬੇਹੱਦ ਮਦਦਗਾਰ ਹੋਵੇਗਾ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਰਮੀਕਾ ਨਵੀਂ ਦਿੱਲੀ ਦੇ ਇਸ ਰੁਖ ਨੂੰ ਸਮਝਦਾ ਹੈ ਕਿ ਸਰਹੱਦ ਪਾਰ ਅੱਤਵਾਦ ਵਿਚ ਸਪਸ਼ਟ ਕਮੀ ਕਾਰਨ ਹੀ ਅਜਿਹੀ ਗੱਲਬਾਤ ਦੇ ਲਈ ਭਰੋਸਾ ਕਾਇਮ ਹੋਵੇਗਾ। ਦੱਖਣੀ ਅਤੇ ਮੱਧ ਏਸ਼ੀਆ ਦੀ ਉਪ ਵਿਦੇਸ਼ ਮੰਤਰੀ ਐਲਿਸ ਵੇਲਸ ਨੇ ਕਿਹਾ ਕਿ ਅਮਰੀਕਾ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚ ਸਾਂਝਾ ਹੋਏ ਸਕਾਰਾਤਮਕ ਸੰਦੇਸ਼ਾਂ ਦਾ ਸਵਾਗਤ ਕਰਦਾ ਹੈ ਅਤੇ ਨਾਲ ਹੀ ਇਸ ਦਾ ਵੀ ਸਵਾਗਤ ਕਰਦਾ ਹੈ ਕਿ ਕਿਵੇਂ ਦੋਵੇਂ ਸਰਕਾਰਾਂ ਪਹਿਲਾਂ ਤੋਂ ਮੌਜੂਦ ਢਾਂਚਿਆਂ  ਚਾਹੇ ਉਹ ਕੌਮੀ ਸੁਰੱਖਿਆ ਸਲਾਹਕਾਰ ਪੱਧਰ ਵੀ ਵਾਰਤਾ ਹੋਵੇ ਜਾਂ ਫੇਰ ਬੱਸ ਸੇਵਾ ਦੇ ਜ਼ਰੀਏ ਲੋਕਾਂ ਦੇ ਵਿਚ ਸੰਵਾਦ 'ਤੇ ਅੱਗੇ ਵਧ ਸਕਦੀ ਹੈ। ਪ੍ਰਧਾਨ ਮੰਤਰੀ ਮੋਦੀ ਨੇ 20 ਅਗਸਤ ਨੂੰ ਇਮਰਾਨ ਖਾਨ ਨੂੰ ਇਕ ਪੱਤਰ ਲਿਖ ਕੇ ਇਹ ਸੰਦੇਸ਼ ਦਿੱਤਾ ਸੀ ਕਿ ਭਾਰਤ, ਪਾਕਿਸਤਾਨ ਦੇ ਨਾਲ ਰਚਨਾਤਮਕ ਅਤੇ ਸਾਰਥਕ ਗੱਲਬਾਤ ਦੀ ਉਮੀਦ ਰਖਦਾ ਹੈ। ਇਮਰਾਨ ਨੇ ਭਾਰਤ-ਪਾਕਿਸਤਾਨ ਸ਼ਾਂਤੀ ਪ੍ਰਕਿਰਿਆ ਮੁੜ ਤੋਂ ਸ਼ੁਰੂ ਕਰਨ ਦੀ ਵੀ ਇੱਛਾ ਜਤਾਈ ਸੀ ਅਤੇ ਕਿਹਾ ਸੀ ਕਿ ਦੋਵੇਂ ਦੇਸ਼ਾਂ ਨੂੰ ਕਸ਼ਮੀਰ ਮੁੱਦੇ ਸਮੇਤ ਮਤਭੇਦਾਂ ਨੂੰ  ਸੁਲਝਾਉਣਾ ਚਾਹੀਦਾ ਅਤੇ ਵਪਾਰ ਸ਼ੁਰੂ ਕਰਨਾ ਚਾਹੀਦਾ। ਇਕ ਸਵਾਲ ਦੇ ਜਵਾਬ ਵਿਚ ਵੇਲਸ ਨੇ ਕਿਹਾ ਕਿ ਆਮ ਤੌਰ 'ਤੇ ਅਮਰੀਕਾ, ਭਾਰਤ ਅਤੇ ਪਾਕਿਸਤਾਨ ਦੇ ਵਿਚ ਅਜਿਹੀ ਵਾਰਤਾ ਦਾ ਸਮਰਥਨ ਕਰਦਾ ਹੈ ਜੋ ਤਣਾਅ ਘੱਟ ਕਰ ਸਕਦੀ ਹੈ। 
 

ਹੋਰ ਖਬਰਾਂ »