ਨਵੀਂ ਦਿੱਲੀ,  13 ਸਤੰਬਰ (ਹ.ਬ.) : ਰੂਸ ਦੇ ਰਾਸ਼ਟਪਰਤੀ ਵਲਾਦੀਮਿਰ ਪੁਤਿਨ ਨੇ ਬੁਧਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਸਾਬਕਾ ਜਾਸੂਸ ਸਰਜੇਈ ਸਕਰਿਪਲ ਨੂੰ ਨਰਵ ਏਜੰਟ ਜ਼ਹਿਰ ਦੇਣ ਵਾਲੇ ਬਰਤਾਨੀਆ ਦੇ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਹੈ।
ਵਲਾਦੀਵੋਸਤੋਕ ਵਿਚ  ਜਾਪਾਨ ਦੇ ਪ੍ਰਧਾਨ ਮੰਤਰੀ  ਸ਼ਿੰਜੋ ਆਬੋ ਅਤੇ ਚੀਨੀ ਰਾਸ਼ਟਰਪਤੀ ਦੀ ਮੌਜੂਦਗੀ ਵਿਚ ਇਕ ਆਰਥਿਕ ਫੋਰਮ ਵਿਚ ਪੁਤਿਨ ਨੇ ਕਿਹਾ, ਅਸੀਂ ਜਾਣਦੇ ਹਨ ਕਿ ਉਹ ਕੌਣ ਹਨ, ਅਸੀਂ ਉਨ੍ਹਾਂ ਦਾ ਪਤਾ ਲਗਾਇਆ ਹੈ। ਉਨ੍ਹਾਂ ਨੇ ਕਿਹਾ, ਨਿਸ਼ਚਿਤ ਤੌਰ 'ਤੇ ਉਹ ਬਰਤਾਨਵੀ  ਨਾਗਰਿਕ ਹਨ। ਬਰਤਾਨੀਆ ਦੇ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਦੋ ਸ਼ੱਕੀ ਵਿਅਕਤੀ ਰੂਸ ਦੀ ਸੈਨਾ ਦੀ ਖੁਫ਼ੀਆ ਏਜੰਸੀ ਦੇ ਮੈਂਬਰ ਹਨ । ਉਸ ਦੇ ਇਸ ਦਾਅਵੇ ਤੋਂ ਬਾਅਦ ਪੁਤਿਨ ਦੀ ਪ੍ਰਕਿਰਿਆ ਆਈ ਹੈ। ਇਸ ਤੋਂ ਪਹਿਲਾਂ ਬਰਤਾਨੀਆ ਦੀ ਸਰਕਾਰ ਨੇ ਕਿਹਾ ਸੀ ਕਿ ਇਸ ਹਮਲੇ ਵਿਚ ਰੂਸ ਵਿਚ ਬਣੇ ਨਰਵ ਏਜੰਟ ਨੋਵਿਚੋਕ ਦਾ ਇਸਤੇਮਾਲ ਕੀਤਾ ਗਿਆ ਹੈ।
ਇਸ ਘਟਨਾ ਨੇ ਬ੍ਰਿਟੇਨ ਅਤੇ ਰੂਸ ਦੇ ਸਬੰਧਾਂ ਨੂੰ ਵੀ ਤਲਖ ਕਰ ਦਿੱਤਾ ਸੀ। ਇਸ ਹਮਲੇ ਦਾ ਦੋਸ਼ ਰੂਸ 'ਤੇ ਲਾਉਂਦੇ ਹੋਏ ਪਹਿਲਾਂ ਬ੍ਰਿਟੇਨ ਨੇ ਅਤੇ ਫੇਰ ਉਸ ਦੇ ਸਮਰਥਨ ਵਿਚ 20 ਤੋਂ ਜ਼ਿਆਦਾ ਦੇਸ਼ਾਂ ਨੇ ਅਪਣੇ ਇੱਥੋਂ ਰੂਸੀ ਡਿਪਲੋਮੈਟਾਂ  ਨੂੰ ਕੱਢ ਦਿੱਤਾ ਸੀ। ਅਮਰੀਕਾ ਨੇ ਵੀ ਅਪਣੇ ਇੱਥੋਂ 60 ਰੂਸੀ ਡਿਪਲੋਮੈਟਾਂ ਨੂੰ ਦੇਸ਼  ਛੱਡਣ ਲਈ ਕਿਹਾ ਸੀ ਅਤੇ ਸਿਆਟਲ ਦਾ ਰੂਸੀ ਦੂਤਘਰ ਬੰਦ ਕਰ ਦਿੱਤਾ ਸੀ। 

ਹੋਰ ਖਬਰਾਂ »