ਵਾਸ਼ਿੰਗਟਨ,  13 ਸਤੰਬਰ (ਹ.ਬ.) : ਅਮਰੀਕਾ ਵਿਚ ਭਿਆਨਕ ਤੂਫਾਨ ਫਲੋਰੇਂਸ ਕੈਰੋਲਿਨਾ ਪਹੁੰਚ ਗਿਆ ਹੈ। ਜਿਸ ਨਾਲ 225 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚਲ ਰਹੀਆਂ ਹਨ ਅਤੇ ਭਾਰੀ ਵਰਖਾ ਹੋ ਰਹੀ ਹੈ ਜੋ ਆਉਣ ਵਾਲੇ ਕੁਝ ਦਿਨਾਂ ਤੱਕ ਜਾਰੀ ਰਹਿ ਸਕਦੀਆਂ ਹਨ। ਚੌਕਸੀ ਦੇ ਤੌਰ 'ਤੇ ਕੰਢੀ  ਇਲਾਕੇ ਦੇ ਕੋਲ ਰਹਿਣ ਵਾਲੇ ਲੋਕ ਅਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ 'ਤੇ ਜਾ ਰਹੇ ਹਨ।
ਪੂਰਵੀ ਤਟ 'ਤੇ 54 ਲੱਖ ਤੋਂ ਜ਼ਿਆਦਾ ਲੋਕਾਂ ਦੇ ਘਰ ਹਨ। ਇਨ੍ਹਾਂ ਵਿਚੋਂ ਕੁਝ ਚਿਤਾਵਨੀਆਂ ਦੇ ਬਾਵਜੂਦ ਉਥੇ ਹੀ ਰਹਿ ਰਹੇ ਹਨ ਜਦ ਕਿ ਕਈ ਹੋਰ ਲੋਕ ਕੋਈ ਵੀ ਖ਼ਤਰਾ ਮੁੱਲ ਨਹੀਂ ਲੈ ਰਹੇ ਹਨ। ਨਾਰਥ ਕੈਰੋਲਿਨਾ ਦੇ ਗਵਰਨਰ ਰਾਏ ਕਪੂਰ ਹਰ ਕਿਸੇ ਨੂੰ ਘਰ ਛੱਡ ਕੇ ਜਾਣ ਦੇ ਲਈ ਰਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਕਿਹਾ, ਜਿਸ ਤਰ੍ਹਾਂ ਦੀ ਲਹਿਰਾਂ ਉਠ ਰਹੀਆਂ ਹਨ ਅਤੇ ਹਵਾਵਾਂ ਚਲ ਰਹੀਆਂ ਹਨ  ਜਿਸ ਨਾਲ ਇਹ ਤੂਫ਼ਾਨ ਅਜਿਹਾ ਹੋ ਸਕਦਾ ਹੈ ਜੋ ਤੁਸੀਂ ਕਦੇ ਪਹਿਲਾਂ ਕਦੇ ਨਹੀਂ ਦੇਖਿਆ ਹੋਵੇ। ਜੇਕਰ ਤੁਸੀਂ  ਪਹਿਲਾਂ ਵੀ ਤੂਫ਼ਾਨ  ਨਾਲ ਪੀੜਤ ਰਹੇ ਹੋਣ ਤਾਂ ਇਹ ਉਸ ਤੋਂ ਵੀ ਅਲੱਗ ਹੋ ਸਕਦਾ ਹੈ।  ਰਾਸ਼ਟਰਪਤੀ ਟਰੰਪ ਨੇ ਨਾਰਥ ਅਤੇ ਸਾਊਥ ਕੈਰੋਲਿਨਾ ਅਤੇ ਵਰਜੀਨੀਆ ਦੇ ਲਈ ਐਮਰਜੈਂਸੀ ਐਲਾਨ ਕੀਤੀ ਜਿਸ ਨਾਲ ਸੰਘੀ ਸਹਾਇਤਾ ਦਾ ਰਸਤਾ ਖੁਲ੍ਹ ਗਿਆ ਹੈ।  ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਫਲੋਰੇਂਸ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ।  ਤਿੰਨਾਂ  ਸੂਬਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਹਿ ਦਿੱਤਾ ਹੈ।  ਇਹ ਤੂਫਾਨ ਕਾਫੀ ਭਿਆਨਕ ਹੈ।

ਹੋਰ ਖਬਰਾਂ »