ਲਾਹੌਰ,  13 ਸਤੰਬਰ (ਹ.ਬ.) : ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਮੁਖੀ  ਸ਼ਾਹਬਾਜ਼ ਸ਼ਰੀਫ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਤਨੀ ਅਤੇ ਅਪਣੀ ਭਾਬੀ ਕੁਲਸੁਮ ਦੀ ਮ੍ਰਿਤਕ ਦੇਹ ਲੈਣ ਦੇ ਲਈ  ਰਵਾਨਾ ਪਹੁੰਚ ਗਏ। ਸ਼ਾਹਬਾਜ਼ ਸ਼ਰੀਫ ਅੱਲਾਮਾ ਇਕਬਾਲ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ ਦੇ ਲਈ ਰਵਾਨਾ ਹੋਏ। ਕੁਲਸੁਮ ਦਾ ਕੈਂਸਰ ਕਾਰਨ ਲੰਮੀ ਬਿਮਾਰੀ ਤੋਂ ਬਾਅਦ ਮੰਗਲਵਾਰ ਰਾਤ ਨੂੰ ਦੇਹਾਂਤ ਹੋ ਗਿਆ ਸੀ।
ਜਿਓ Îਨਿਊਜ਼ ਦੀ ਰਿਪੋਰਟ ਮੁਤਾਬਕ ਬੇਗਮ ਕੁਲਸੁਮ ਦੇ ਜਨਾਜ਼ੇ ਦੀ ਨਮਾਜ ਰੀਜੈਂਟ ਪਾਰਕ ਈਦਗਾਹ ਵਿਚ ਅਦਾ ਕੀਤੀ ਜਾਵੇਗੀ। ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਕੁਲਸੁਮ ਦੀ ਲਾਸ਼ ਨੂੰ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਜਾਵੇਗਾ। ਸ਼ਰੀਫ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਜਾਤੀ ਉਮਰਾ ਵਿਚ ਦਫ਼ਨਾਇਆ ਜਾਵੇਗਾ। ਕੁਲਸੁਮ ਨੂੰ ਪਿਛਲੇ ਸਾਲ ਗਲ਼ੇ ਦਾ ਕੈਂਸਰ  ਹੋਣ ਦਾ ਪਤਾ ਚਲਿਆ ਸੀ ਜਿਸ ਤੋਂ ਬਾਅਦ ਲੰਡਨ ਵਿਚ ਉਨ੍ਹਾਂ ਦੀ ਕਈ ਵਾਰ ਸਰਜਰੀ ਕੀਤੀ ਗਈ। ਜੂਨ ਵਿਚ ਦਿਲ ਦਾ ਦੌਰਾ ਪੈਣ ਤੋਂ ਬਾਅਦ  ਉਹ ਵੈਂਟੀਲੇਟਰ 'ਤੇ ਸੀ। 
ਦੱਸਣਯੋਗ ਹੈ ਕਿ  ਤਿੰਨਾਂ ਨੂੰ ਲੰਡਨ  ਦੇ ਪ੍ਰਾਪਰਟੀ ਕੇਸ ਵਿਚ ਪਾਕਿਸਤਾਨ ਦੇ ਨੈਸ਼ਨਲ ਅਕਾਊਂਟਬਿਲਿਟੀ ਬਿਊਰੋ ਨੇ ਸਜ਼ਾ ਸੁਣਾਈ ਹੈ। ਨਵਾਜ਼ ਸ਼ਰੀਫ ਨੂੰ ਦਸ ਸਾਲ ਅਤੇ ਉਨ੍ਹਾਂ ਦੀ ਧੀ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਜਵਾਈ ਨੂੰ Îਇੱਕ ਸਾਲ ਦੀ ਸਜ਼ਾ ਮਿਲੀ ਹੈ। ਤਿੰਨੋਂ ਜਣੇ 13 ਜੁਲਾਈ ਤੋਂ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ  ਵਿਚ ਬੰਦ ਹਨ।
68 ਸਾਲਾ ਕੁਲਸੁਮ ਗਲ਼ੇ ਦੇ ਕੈਂਸਰ  ਨਾਲ ਪੀੜਤ ਸੀ ਅਤੇ ਮੰਗਲਵਾਰ ਨੂੰ ਲੰਡਨ ਦੇ ਹਾਰਲੇ ਸਟਰੀਟ ਕਲੀਨਿਕ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ। 
ਪਾਕਿਸਤਾਨ ਦੇ ਰਾਵਲਪਿੰਡੀ ਸਥਿਤ ਅਦਿਆਲਾ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਬੇਟੀ ਮਰੀਅਮ ਅਤੇ ਜਵਾਈ ਮੁਹੰਮਦ  ਸਫਦਰ ਨੂੰ ਕੁਲਸੁਮ ਦੇ ਸਸਕਾਰ ਵਿਚ ਸ਼ਾਮਲ ਹੋਣ ਦੇ ਲਈ ਪੈਰੋਲ ਮਿਲਣ ਤੋਂ ਬਾਅਦ ਤਿੰਨੋਂ ਬੁਧਵਾਰ ਸਵੇਰੇ ਲਾਹੌਰ ਪੁੱਜੇ। ਨਵਾਜ਼, ਮਰੀਅਮ ਅਤੇ ਸਫਦਰ ਫਿਲਹਾਲ ਅਪਣੇ ਜਾਤੀ ਉਮਰਾ ਨਿਵਾਸ ਵਿਚ ਹਨ ਜਿੱਥੇ ਉਹ ਅਪਣੇ ਘਰ ਵਾਲਿਆਂ ਅਤੇ ਪਾਰਟੀ ਨੇਤਾਵਾਂ ਨਾਲ ਮੁਲਾਕਾਤ ਕਰ ਰਹੇ ਹਨ। 
ਮਾਂ ਦੀ ਮੌਤ ਤੋ ਬਾਅਦ ਦੁਖੀ ਮਰਿਮਮ ਨੇ ਕਿਹਾ ਕਿ ਉਨ੍ਹਾਂ ਇਸ ਗੱਲ ਦਾ ਬੇਹੱਦ ਅਫ਼ਸੋਸ ਹੈ ਕਿ ਉਹ ਅਪਣੀ ਮਾਂ ਦੇ ਆਖਰੀ ਸਮੇਂ ਵਿਚ ਉਨ੍ਹਾਂ ਦੇ ਕੋਲ ਨਹੀਂ ਸੀ। ਮੈਂ ਬੇਹੱਦ ਦੁਖੀ ਹਾਂ।

ਹੋਰ ਖਬਰਾਂ »