ਬਰਨਾਲਾ, 13 ਸਤੰਬਰ (ਹ.ਬ.) : ਬਰਨਾਲਾ ਦੇ ਸਾਬਕਾ ਕੌਂਸਲਰ ਭਿੰਦਰ ਸਿੰਘ ਦੇ ਬੇਟੇ ਹਰਦੀਪ ਸਿੰਘ ਨੇ ਅਪਣੀ ਪ੍ਰੇਮਿਕਾ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਘਰ ਵਿਚ ਲੁਕਾ ਦਿੱਤਾ। ਬਦਬੂ ਫੈਲਣ ਕਾਰਨ ਗੁਆਂਢੀਆਂ ਨੇ ਪੁਲਿਸ ਨੂੰ ਫੋਨ ਕਰ ਦਿੱਤਾ। ਪੁਲਿਸ ਨੇ ਬੁਧਵਾਰ ਨੂੰ ਲਾਸ਼ ਬਰਾਮਦ ਕਰਕੇ ਮੁਲਜ਼ਮ ਦੇ ਖ਼ਿਲਾਫ਼  ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਮੁਲਜ਼ਮ ਫਰਾਰ ਹੈ। ਪਿੰਡ ਸੰਘੇੜਾ ਨਿਵਾਸੀ ਗੁਰਮੀਤ ਸਿੰਘ ਦੀ ਬੇਟੀ ਚਰਨਜੀਤ ਕੌਰ Îਇਕ ਫਾਇਨਾਂਸ ਕੰਪਨੀ ਵਿਚ ਕੰਮ ਕਰਦੀ ਸੀ। ਉਹ ਤਿੰਨ ਦਿਨ ਤੋਂ ਲਾਪਤਾ ਸੀ। ਕੁਝ ਪਤਾ ਨਹੀ ਲੱਗਣ 'ਤੇ ਗੁਰਮੀਤ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਥਾਣਾ ਇੰਚਾਰਜ  ਗੁਰਵੀਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਗਲੀ ਸੜੀ ਹਾਲਤ ਵਿਚ ਸੀ।  ਲੋਕਾਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਸੀ। ਹੋ ਸਕਦਾ ਹੈ ਕਿ ਉਸ ਨੇ ਪ੍ਰੇਮਿਕਾ ਨੂੰ ਵੀ ਇਸ ਦਾ ਓਵਰਡੋਜ਼ ਦੇ ਕੇ ਮਾਰ ਦਿੱਤਾ ਹੋਵੇ ਕਿਉਂਕਿ  ਲਾਸ਼ ਫੁੱਲੀ ਹੋਈ ਸੀ। ਲੇਕਿਨ ਥਾਣਾ ਇੰਚਾਰਜ ਨੇ ਕਿਹਾ ਕਿ  ਪੋਸਟਮਾਰਟਮ ਤੋਂ ਬਾਅਦ ਖੁਲਾਸਾ ਹੋਵੇਗਾ ਕਿ ਮੁਲਜ਼ਮ ਨੇ ਉਸ ਨੂੰ ਮੌਤ  ਦੇ ਘਾਟ ਕਿਵੇਂ ਉਤਾਰਿਆ। 
ਥਾਣਾ ਇੰਚਾਰਜ ਨੇ ਦੱਸਿਆ ਕਿ ਮੁਲਜ਼ਮ ਹਰਦੀਪ ਸਿੰਘ ਦੇ ਤਿਪਾ ਸਾਬਕਾ ਕੌਂਸਲਰ ਭਿੰਦਰ ਸਿੰਘ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਮੁਲਜ਼ਮ ਹਰਦੀਪ ਸਿੰਘ ਵਿਆਹੁਤਾ ਹੈ। ਉਸ ਦਾ  ਚਾਰ ਸਾਲ ਦਾ ਬੇਟਾ ਵੀ ਹੈ। ਉਸ ਦਾ ਅਪਣੀ ਪਤਨੀ ਨਾਲ ਝਗੜਾ ਚਲ ਰਿਹਾ ਹੈ। ਉਹ ਹਰਦੀਪ ਦੀ ਗਲਤ ਹਰਕਤਾਂ ਕਾਰਨ  ਹਰਦੀਪ ਸਿੰਘ ਦੀ ਮਾਂ ਵੀ ਘਰ ਛੱਡ ਕੇ ਅਪਣੀ ਧੀਆਂ ਦੇ ਕੋਲ  ਚਲੀ ਗਈ ਸੀ। 

ਹੋਰ ਖਬਰਾਂ »