ਮੁੰਬਈ,  13 ਸਤੰਬਰ (ਹ.ਬ.) : ਪ੍ਰਿਅੰਕਾ ਚੋਪੜਾ ਦਾ ਫ਼ਿਲਮ ਭਾਰਤ ਛੱਡਣਾ ਇਤਿਹਾਸ ਬਣ ਚੁੱਕਾ ਹੈ। ਕੈਟਰੀਨਾ ਕੈਫ ਉਨ੍ਹਾਂ ਦੀ ਜਗ੍ਹਾ ਆ ਚੁੱਕੀ ਹੈ ਅਤੇ ਪ੍ਰਿਅੰਕਾ ਨਿਕ ਦੇ ਨਾਲ ਮੰਗਣੀ ਕਰਕੇ ਅਪਣੀ ਦੁਨੀਆ ਵਿਚ ਰੁੱਝ ਗਈ ਹੈ। ਪ੍ਰਿਅੰਕਾ ਦੇ ਇਸ ਫ਼ਿਲਮ  ਨੂੰ ਛੱਡਣ ਤੋਂ ਬਾਅਦ ਕਈ ਤਰ੍ਹਾ ਦੀ ਖ਼ਬਰਾਂ ਆਈਆਂ। ਜਿਸ ਵਿਚ ਉਨ੍ਹਾਂ ਦਾ ਹਾਲੀਵੁਡ ਦੀ ਫ਼ਿਲਮ ਸਾਈਨ ਕਰਨਾ ਅਤੇ Îਨਿਕ ਜੋਨਸ ਨਾਲ ਵਿਆਹ ਕਰਨਾ ਵੀ ਸ਼ਾਮਲ ਸੀ।
ਇਹ ਵੀ ਦੱਸਿਆ ਗਿਆ ਕਿ ਸਲਮਾਨ ਖਾਨ ਅਤੇ ਭਾਰਤ ਦੇ ਨਿਰਦੇਸ਼ਕ ਵੀ ਉਨ੍ਹਾਂ ਤੋਂ ਨਾਰਾਜ਼ ਹਨ ਕਿਉਂਕਿ ਪ੍ਰਿਅੰਕਾ ਖੁਦ ਦੁਬਈ ਵਿਚ ਆ ਕੇ ਭਾਰਤ ਦੀ ਸ਼ੂਟਿੰਗ ਲਈ ਤਿਆਰ ਸੀ ਲੇਕਿਨ ਬਾਅਦ ਵਿਚ ਸ਼ੂਟਿੰਗ ਸ਼ੁਰੂ ਹੋਣ ਤੋਂ ਦਸ ਦਿਨ ਪਹਿਲਾਂ ਫ਼ਿਲਮ ਤੋਂ ਹਟ ਗਈ। ਸਲਮਾਨ ਖਾਨ ਨੇ ਕਿਹਾ ਸੀ ਕਿ ਇਸ ਫ਼ਿਲਮ ਦੇ ਲਈ ਪ੍ਰਿਅੰਕਾ ਨੇ ਉਨ੍ਹਾਂ ਦੀ ਭੈਣ ਅਰਪਿਤਾ ਖਾਨ ਸ਼ਰਮਾ ਨੂੰ ਹਜ਼ਾਰ ਵਾਰ ਫੋਨ ਕੀਤਾ ਸੀ। ਇਸ ਵਿਚ ਇੱਕ ਨਵੀਂ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਇਸ ਗੱਲ ਤੋਂ ਨਾਰਾਜ਼ ਸੀ ਕਿ ਉਨ੍ਹਾਂ ਤੋਂ Îਇਲਾਵਾ ਫ਼ਿਲਮ ਵਿਚ ਇਕ ਹੋਰ ਹੋਰੋਇਨ ਹੈ ਜੋ ਕਿ ਦਿਸ਼ਾ ਪਾਟਨੀ ਹੈ।
ਖ਼ਬਰ ਇਸ ਤਰ੍ਹਾਂ ਦੀ ਹੈ ਕਿ ਪ੍ਰਿਅੰਕਾ ਸਲਮਾਨ ਦੀ ਆਰਾਮਤਲਬੀ  ਦੀ ਵੀ ਜਾਣਕਾਰ ਸੀ ਕਿ ਉਹ ਕਿਵੇਂ ਸੈੱਟ 'ਤੇ ਲੇਟ ਆਉਂਦੇ ਹਨ। ਉਨ੍ਹਾਂ ਦਾ ਕੰਮ ਲੰਚ ਟਾਈਮ ਤੋਂ ਬਾਅਦ ਸ਼ੁਰੂ ਹੁੰਦਾ ਹੈ ਅਤੇ ਇਸ ਕਾਰਨ ਫ਼ਿਲਮ ਦੀ ਲੀਡਿੰਗ ਲੇਡੀ ਨੂੰ ਇਕੱਲੇ ਸ਼ੂਟ ਕਰਨਾ ਪੈਂਦਾ ਹੈ। ਪ੍ਰਿਅੰਕਾ ਕਾਫੀ ਸਮੇਂ ਤੋਂ ਹਾਲੀਵੁਡ ਦੇ ਮਾਹੌਲ ਵਿਚ ਕੰਮ ਕਰ ਰਹੀ ਸੀ।  ਇਸ ਲਈ ਉਨ੍ਹਾਂ ਇਹ ਗੱਲ ਅਣਪ੍ਰੋਫੈਸ਼ਨਲ ਲੱਗੀ। ਪ੍ਰਿਅੰਕਾ ਦੇ ਭਾਰਤ ਛੱਡਣ ਦਾ Îਇਕ ਕਾਰਨ ਇਹ ਵੀ ਹੈ । ਹਾਲ ਹੀ ਵਿਚ ਸਲਮਾਨ ਖਾਨ ਜਦ ਬਿਗ ਬੌਸ 12 ਦੇ ਲਾਂਚ ਦੇ ਮੌਕੇ 'ਤੇ ਪਹੁੰਚੇ ਸਨ ਤਦ ਪ੍ਰਿਅੰਕਾ ਦੇ ਭਾਰਤ ਛੱਡਣ ਨੂੰ ਲੈਕੇ ਭਾਰਤੀ ਸਿੰਘ ਦੇ ਨਾਲ ਮਜ਼ਾਕ ਕੀਤਾ ਸੀ। 

ਹੋਰ ਖਬਰਾਂ »