ਬੰਦੂਕਧਾਰੀ ਨੇ 5 ਲੋਕਾਂ ਦੀ ਲਈ ਜਾਨ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ

ਕੈਲੀਫੋਰਨੀਆ, 13 ਸਤੰਬਦ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਕੈਲੇਫੋਰਨੀਆ ਸ਼ਹਿਰ ਵਿੱਚ ਇੱਕ ਵਾਰ ਫਿਰ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ 5 ਲੋਕਾਂ ਦੀ ਜਾਨ ਚਲੀ ਗਈ। ਕੈਲੇਫੋਰਨੀਆ ਦੇ ਬੈਕਰਸਫੀਲਡ ਵਿੱਚ ਸਥਿਤ ਕੇਰਨ ਕਾਊਂਟੀ ਵਿੱਚ ਇੱਕ ਬੰਦੂਕਧਾਰੀ ਨੇ ਅਚਾਨਕ ਲੋਕਾਂ ਉੱਤੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ 5 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਕਾਊਂਟੀ ਦੇ ਸ਼ੇਰਿਫ ਦਫ਼ਦਰ ਦੇ ਅਧਿਕਾਰੀਆਂ ਮੁਤਾਬਕ ਘਟਨਾ ਸਥਾਨਕ ਸਮੇਂ ਅਨੁਸਾਰ ਬੁੱਧਵਾਰ ਸ਼ਾਮ 5.20 ਮਿੰਟ ਉੱਤੇ ਵਾਪਰੀ।

ਹੋਰ ਖਬਰਾਂ »