ਅਮਰੀਕੀ ਕਾਮਰਸ ਵਿਭਾਗ ਨੇ ਜਾਰੀ ਕੀਤੇ ਅੰਕੜੇ

ਵਾਸ਼ਿੰਗਟਨ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਅਮਰੀਕੀ ਕਾਮਰਸ ਵਿਭਾਗ ਨੇ ਅੰਕੜੇ ਜਾਰੀ ਕਰਦਿਆਂ ਦੱਸਿਆ ਹੈ ਕਿ  ਭਾਰਤ ਆਉਣ ਵਾਲੇ ਅਮਰੀਕੀ ਸੈਲਾਨੀਆਂ ਦੀ ਗਿਣਤੀ ਵਿੱਚ 7 ਫੀਸਦੀ ਕਮੀ ਆਈ ਹੈ। ਅਮਰੀਕੀ ਕਾਮਰਸ ਵਿਭਾਗ ‘ਨੈਸ਼ਨਲ ਟਰੈਵਲ ਐਂਡ ਟਰੇਡ ਆਫਿਸ’ ਨੇ ਇੱਕ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ 15 ਦੇਸ਼ਾਂ ਦੇ ਨਾਂ ਹਨ, ਜਿਨ੍ਹਾਂ ਵਿੱਚ ਅਮਰੀਕੀ ਨਾਗਰਿਕ ਸੈਰ-ਸਪਾਟੇ ਲਈ ਜਾਂਦੇ ਹਨ। ਇਸ ਸੂਚੀ ਵਿੱਚ ਭਾਰਤ ਇਕੱਲਾ ਅਜਿਹਾ ਵੱਡਾ ਦੇਸ਼ ਹੈ, ਜਿੱਥੇ ਅਮਰੀਕੀ ਸੈਲਾਨੀਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਅਮਰੀਕੀ ਨਾਗਰਿਕ ਭਾਰਤ ਦੀ ਯਾਤਰਾ ਲਈ 2016 ਦੇ ਮੁਕਾਬਲੇ 2017 ਵਿੱਚ ਘੱਟ ਆਏ  ਹਨ। ਇਸ ਸੂਚੀ ਵਿੱਚ ਭਾਰਤ 15ਵੇਂ ਨੰਬਰ ਉੱਤੇ ਹੈ।

 

ਹੋਰ ਖਬਰਾਂ »