ਹੁਣ ਚੀਨ ਵੱਲ ਵਧਿਆ ਤੂਫਾਨ

ਹਾਂਗਕਾਂਗ/ਮਨੀਲਾ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਫਿਲੀਪੀਂਸ ਵਿੱਚ ਤੂਫਾਨ ਨੇ ਤਬਾਹੀ ਮਚਾ ਦਿੱਤੀ, ਜਿਸ ਕਾਰਨ 29 ਲੋਕਾਂ ਦੀ ਮੌਤ ਹੋ ਗਈ। ਇੱਥੇ ਤਬਾਹੀ ਮਚਾਉਣ ਮਗਰੋਂ  ਇਹ ਤੂਫਾਨ ਚੀਨ ਵੱਲ ਵੱਧ ਗਿਆ। ਇਹ ਚੱਕਰਵਾਤ ਤੂਫਾਨ ਸ਼ੁੱਕਰਵਾਰ ਦੇਰ ਰਾਤ ਫਿਲੀਪੀਂਸ ਦੇ ਪੂਰਬੀ ਤੱਟ ਸਥਿਤ ਲੁਜੋਨ ਟਾਪੂ ਨਾਲ ਟਕਰਾਇਆ ਸੀ। ਇਸ ਤੋਂ ਬਾਅਦ 184 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲੀਆਂ ਅਤੇ ਮੀਂਹ ਦੇ ਚਲਦਿਆਂ ਕਈ ਇਲਾਕਿਆਂ ਵਿੱਚ ਜ਼ਮੀਨ ਖਿਸਕ ਦੀਆਂ ਘਟਨਾਵਾਂ ਵਾਪਰੀਆਂ। ਤੂਫਾਨ ਨਾਲ 50 ਲੱਖ ਲੋਕਾਂ ਉੱਤੇ ਅਸਰ ਪਿਆ। ਕਈ ਘਰ ਨੁਕਸਾਨੇ ਗਏ ਅਤੇ ਕਈ ਲੋਕ ਲਾਪਤਾ ਦੱਸੇ ਜਾ ਰਹੇ ਹਨ। ਉੱਤਰੀ ਫਿਲੀਪੀਂਸ ਵਿੱਚ ਤਬਾਹੀ ਮਚਾਉਣ ਮਗਰੋਂ ਹੁਣ ਇਹ ਤੂਫਾਨ ਹਾਂਗਕਾਂਗ ਅਤੇ ਦੱਖਣੀ ਚੀਨ ਵੱਲ ਵੱਧ ਰਿਹਾ ਹੈ। ਇਸ ਨੂੰ ਦੁਨੀਆ ਵਿੱਚ ਇਸ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਕਿਹਾ ਜਾ ਰਿਹਾ ਹੈ। ਹਵਾਈ ਸਥਿਤ ਸੰਯੁਕਤ ਤੂਫਾਨ ਚੇਤਾਵਨੀ ਕੇਂਦਰ ਨੇ ਦੱਸਿਆ ਕਿ ਇਸ ਤੂਫਾਨ ਦੇ ਰਾਹ ਵਿੱਚ 50 ਲੱਖ ਤੋਂ ਵੱਧ ਲੋਕ ਆਏ ਹਨ। ਜਦਕਿ ਤੂਫਾਨ ਕਾਰਨ ਲਗਭਗ 150 ਉਡਾਣਾਂ ਨੂੰ ਰੱਦ ਕਰਨਾ ਪਿਆ। ਨਾਲ ਹੀ ਸਮੁੰਦਰ ਮਾਰਗ ਦੀ ਯਾਤਰਾ ਵੀ ਬੰਦ ਕਰਨੀ ਪਈ।ਇਸ ਵਿਚਕਾਰ ਹਾਂਗਕਾਂਗ ਆਬਜ਼ਰਵੇਟਰੀ ਨੇ ਕਿਹਾ ਕਿ ਮੰਗਖੁਤ ਤੂਫਾਨ ਥੋੜਾ ਜਿਹਾ ਕਮਜੋਰ ਪਿਆ ਹੈ, ਹਾਲਾਂਕਿ, ਇਸ ਦਾ ਪ੍ਰਭਾਵ ਹੁਣ ਵੀ ਖ਼ਤਰਨਾਕ ਹੈ। ਇਹ ਆਪਣੇ ਨਾਲ ਤੇਜ਼ ਹਵਾਵਾਂ ਅਤੇ ਮੀਂਹ ਲੈ ਕੇ ਆ ਰਿਹਾ ਹੈ। ਫਿਲੀਪੀਂਸ ਦੇ ਰਾਸ਼ਟਰਪਤੀ ਦੇ ਸਲਾਹਕਾਰ ਫਰਾਂਸਿਸ ਟੋਲੇਂਤਿਨੋ ਨੇ ਦੱਸਿਆ ਕਿ ਹਨੇਰੀ ਅਤੇ ਮੀਂਹ ਕਾਰਨ ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ ਕਈ ਲੋਕਾਂ ਦੀ ਮੌਤ ਹੋ ਗਏ। ਮ੍ਰਿਤਕਾਂ ਵਿੱਚ ਦੋ ਸਾਲ ਦਾ ਬੱਚਾ ਵੀ ਹੈ, ਜੋ ਆਪਣੇ ਮਾਤਾ-ਪਿਤਾ ਨਾਲ ਮਾਰਿਆ ਗਿਆ।

ਹੋਰ ਖਬਰਾਂ »