ਦੋ ਪੁਲਿਸ ਕਰਮੀ ਜ਼ਖ਼ਮੀ

ਸਹਾਰਨਪੁਰ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਸਹਾਰਨਪੁਰ ਪੁਲਿਸ ਨੇ 50 ਹਜਾਰ ਦੇ ਇਨਾਮੀ ਬਦਮਾਸ਼ ਅਤੇ ਉਸ ਦੇ ਸਾਥੀ ਨੂੰ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ। ਇਸ ਦੌਰਾਨ ਦੋ ਪੁਲਿਸ ਕਰਮੀ ਜ਼ਖ਼ਮੀ ਹੋ ਗਏ। ਦੋਵੇਂ ਬਦਮਾਸ਼ ਸ਼ਾਮਲੀ ਦੇ ਲੋਹਾਰੀ ਜਲਾਲਾਬਾਦ ਦੇ ਵਾਸੀ ਸਨ। ਇਨ੍ਹਾਂ ਦੋਵਾਂ ਬਦਮਾਸ਼ਾਂ ਉੱਤੇ 50-50 ਹਜਾਰ ਦਾ ਇਨਾਮ ਰੱਖਿਆ ਗਿਆ ਸੀ। ਸਹਾਰਨਪੁਰ ਵਿੱਚ ਪੁਲਿਸ ਨੇ ਅੱਜ ਤੜਕੇ ਇੱਕ ਮੁਕਾਬਲੇ ਦੌਰਾਨ 50 ਹਜਾਰ ਦੇ ਇਨਾਮ ਬਦਮਾਸ਼ ਓਮਪਾਲ ਅਤੇ ਉਸ ਦੇ ਸਾਥੀ ਨੂੰ ਮਾਰ ਮੁਕਾਇਆ। ਬਦਮਾਸ਼ਾਂ ਵੱਲੋਂ ਕੀਤੀ ਗਈ ਗੋਲੀਬਾਰੀ ਵਿੱਚ ਦੋ ਪੁਲਿਸ ਕਰਮੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਦੋਵਾਂ ਬਦਮਾਸ਼ਾਂ ਨੇ ਬੀਤੇ ਦਿਨ ਇੱਕ ਵਿਅਕਤੀ ਨੂੰ ਅਗਵਾ ਕਰ ਲਿਆ ਸੀ ਅਤੇ ਫਿਰੌਤੀ ਦੀ ਮੰਗ ਕਰ ਰਹੇ ਸਨ। ਅਗਵਾ ਦੀ ਸੂਚਨਾ ਮਿਲਣ ਉੱਤੇ ਸਰਵੀਲਾਂਸ ਟੀਮ ਦੇ ਨਾਲ ਹੀ ਥਾਣਾ ਸਰਸਾਵਾ ਦੀ ਪੁਲਿਸ ਟੀਮ ਨੇ ਇਲਾਕੇ ਦਾ ਚੱਪਾ-ਚੱਪਾ ਛਾਣ ਦਿੱਤਾ ਸੀ। ਇਸ ਦੌਰਾਨ ਇੱਕ ਖੇਤ ਵਿੱਚ ਛੁਪੇ ਬਦਮਾਸ਼ਾਂ ਨੇ ਪੁਲਿਸ ਟੀਮ ਉੱਤੇ ਗੋਲੀਆਂ ਚਲਾਈਆਂ, ਪਰ ਜਵਾਬੀ ਕਾਰਵਾਈ ਵਿੱਚ ਪੁਲਿਸ ਦੀ ਟੀਮ ਨੇ ਇਹਾਂ ਦੋਵਾਂ ਬਦਮਾਸ਼ਾਂ ਨੂੰ ਢੇਰ ਕਰ ਦਿੱਤਾ। ਪਿੰਡ ਸਰਾਣਾ ਨਿਵਾਸੀ ਨਰੇਸ਼ ਗੁੱਜਰ ਨੇ ਥਾਣਾ ਸਰਸਾਵਾ ਪੁਲਿਸ ਨੂੰ ਫੋਨ ਕਰਕੇ ਆਪਣੇ ਭਰਾ ਦੇ ਅਗਵਾ ਹੋਣ ਸਬੰਧੀ ਜਾਣਕਾਰੀ ਦਿੱਤੀ ਸੀ। ਪੁਲਿਸ ਨੇ ਫਿਰੌਤੀ ਮੰਗਣ ਦੌਰਾਨ ਬਦਮਾਸ਼ਾਂ ਵੱਲੋਂ ਵਰਤੇ ਗਏ ਫੋਨ ਦੀ ਲੋਕੇਸ਼ਨ ਦੀ ਜਾਂਚ ਲਈ ਸਰਵਿਲਾਂਸ ਟੀਮ ਨੂੰ ਸੂਚਨਾ ਦਿੱਤੀ। ਉਸ ਤੋਂ ਬਾਅਦ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਮੁਕਾਬਲੇ ਦੌਰਾਨ ਦਰੋਗਾ ਦੁਸ਼ਯੰਤ ਸਿੰਘ ਅਤੇ ਸਿਪਾਹੀ ਰਜਨੀਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ।

ਹੋਰ ਖਬਰਾਂ »

ਹਮਦਰਦ ਟੀ.ਵੀ.