ਜਿਹਾਦੀਆਂ ਦੇ ਸਮਰਥਨ ਵਿੱਚ ਲਾਏ ਨਾਅਰੇ

ਲੰਡਨ, 16 ਸਤੰਬਰ (ਹਮਦਰਦ ਨਿਊਜ਼ ਸਰਵਿਸ) : ਬਰਤਾਨੀਆ ਦੀ ਸੁਰੱਖਿਅਤ ਮੰਨੀ ਜਾਣ ਵਾਲੀ ਬ੍ਰਿਕਸਟਨ ਜੇਲ੍ਹ ਵਿੱਚ ਇਸਲਾਮਿਕ ਅਤਿਵਾਦੀ ਸਮੂਹ ਦੇ ਕੈਦੀਆਂ ਕਾਰਨ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅੱਜ ਇਸਲਾਮਿਕ ਅਤਿਵਾਦੀ ਸਮੂਹ ਦੇ ਕੁਝ ਕੈਦੀ ਜੇਲ੍ਹ ਦੀ ਬਾਈਬਲ ਕਲਾਸ ਵਿੱਚ ਜਬਰਦਸਤੀ ਦਾਖ਼ਲ ਹੋ ਗਏ ਅਤੇ ਉਨ੍ਹਾਂ ਨੇ ਚੀਨੀ ਮੂਲ ਦੇ ਅਧਿਆਪਕ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਸ਼ਿਕਾਇਤਕਰਤਾ ਪਾਸਟਰ ਪੌਲ ਸਾਂਗ ਨੇ ਦੱਸਿਆ ਕਿ ਕੁਝ ਲੋਕ ਜੇਲ੍ਹ ਦੀ ਚੈਪਲਿਨ ਵਿੱਚ ਦਾਖ਼ਲ ਹੋ ਗਏ ਅਤੇ ਉੱਥੇ ਜਿਹਾਦੀ ਸਮੂਹਾਂ ਦੇ ਸਮਰਥਨ ਵਿੱਚ ਨਾਅਰੇ ਲਾਏ। ਇਸੇ ਦੌਰਾਨ ਉਨ੍ਹਾਂ ਨੇ ਇੱਕ ਚੀਨੀ ਮੂਲ ਦੇ ਅਧਿਆਪਕ ਦੀ ਕੁੱਟਮਾਰ ਵੀ ਕੀਤੀ।  ਸਾਂਗ ਨੇ ਦੱਸਿਆ ਕਿ ਇਸ ਘਟਨਾ ਕਾਰਨ ਇਹ ਕਾਫੀ ਡਰਿਆ ਹੋਇਆ ਹੈ ਅਤੇ ਜੇਲ੍ਹ ਵਿੱਚ ਕੈਦੀਆਂ ਵਿਚਕਾਰ ਵੀ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਨੇ ਦੱਸਿਆ ਕਿ ਜੇਲ੍ਹ ਵਿੱਚ ਕੁਝ ਇਸਲਾਮਿਕ ਅਤਵਾਦੀ ਸੰਗਠਨਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਦਾ ਸਮੂਹ ਬਣ ਗਿਆ ਹੈ ਅਤੇ ਇਹ ਦੂਜੇ ਕੈਦੀਆਂ ਨੂੰ ਡਰਾਉਣ-ਧਮਕਾਉਣ ਦਾ ਕੰਮ ਕਰਦੇ ਹਨ। ਇੰਨਾ ਹੀ ਨਹੀਂ, ਇਹ ਕੈਦੀਆਂ ਨੂੰ ਜਬਰਦਸਤੀ ਇਸਲਾਮ ਅਪਣਾਉਣ ਲਈ ਵੀ ਡਰਾਉਂਦੇ ਹਨ।ਪਾਲ ਨੇ ਦੱਸਿਆ ਕਿ ਇਹ ਲੋਕ ਬਰਤਾਨੀਆ ਦੇ ਸਬੰਧ ਵਿੱਚ ਬਹੁਤ ਜਿਆਦਾ ਨਫ਼ਰਤ ਭਰੀਆਂ ਗੱਲਾਂ ਕਰਦੇ ਹਨ, ਜਿਸ ਕਾਰਨ ਕੈਦੀਆਂ ਅਤੇ ਸਟਾਫ਼ ਵਿਚਕਾਰ ਤਣਾਅ ਦਾ ਮਾਹੌਲ ਬਣ ਗਿਆ ਹੈ। ਮੂਲ ਰੂਪ ਵਿੱਚ ਦੱਖਣੀ ਕੋਰੀਆ ਦੇ ਰਹਿਣ ਵਾਲੇ ਪਾਲ ਸਾਂਗ ਨੇ ਦੱਸਿਆ ਕਿ ਇੱਕ ਵਾਰ ਕੁਝ ਕੈਦੀਆਂ ਨੇ ਉਸ ਉੱਤੇ ਵੀ ਹਮਲਾ ਕੀਤਾ ਸੀ।

ਹੋਰ ਖਬਰਾਂ »