ਵਿਲਮਿੰਗਟਨ,  17 ਸਤੰਬਰ (ਹ.ਬ.) : ਅਮਰੀਕਾ ਦੇ ਪੂਰਵੀ ਤਟ 'ਤੇ ਫਲੋਰੈਂਸ ਤੂਫਾਨ ਦੇ ਚਲਦਿਆਂ ਲਗਾਤਾਰ ਹੋ ਰਹੀ ਬਾਰਸ਼ ਅਤੇ ਨਦੀਆਂ ਦੇ ਪਾਣੀ ਵਧਣ ਕਾਰਨ ਐਤਵਾਰ ਨੂੰ  ਕੈਰੋਲਿਨਾ ਵਿਚ ਹੜ੍ਹ ਦਾ ਪਾਣੀ  ਭਰ ਗਿਆ। ਇਸ ਕਾਰਨ ਵਿਲਮਿੰਗਟਨ  ਨਾਲ ਸੜਕ ਸੰਪਰਕ ਟੁੱਟ ਗਿਆ ਹੈ। ਉਤਰੀ ਕੈਰੋਲਿਨਾ ਦੇ ਗਵਰਨਰ ਰਾਏ ਕਪੂਰ ਨੇ ਦੱਸਿਆ ਕਿ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ 17 ਪਹੁੰਚ ਗਈ ਹੈ। ਫਲੋਰੈਂਸ ਤੂਫਾਨ ਹੁਣ ਪੱਛਮੀ ਦਿਸ਼ਾ ਵੱਲ ਵਧ ਰਿਹਾ ਹੈ। ਤੂਫਾਨ ਕਾਰਨ ਸ਼ੁੱਕਰਵਾਰ ਤੋਂ Îਇੱਥੇ 75 ਸੈਂਟੀਮੀਟਰ  ਬਾਰਸ਼ ਹੋਈ ਅਤੇ ਭਿਆਨਕ ਹੜ੍ਹ ਦਾ ਖ਼ਤਰਾ ਲਗਾਤਾਰ ਵਧਦਾ ਜਾ ਰਿਹਾ ਹੈ। ਨਦੀਆਂ ਵਿਚ ਵਧ ਰਹੇ ਪਾਣੀ ਦੇ ਪੱਧਰ ਨੂੰ ਲੈ ਕੇ ਸੁਰੱਖਿਆ  ਦੇ ਤੌਰ 'ਤੇ ਕਦਮ ਚੁੱਕਦੇ ਹੋਏ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਉਣ ਦੇ ਆਦੇਸ਼ ਦਿੱਤੇ ਗਏ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਐਮਰਜੈਂਸੀ ਸੇਵਾ ਕਰਮੀ, ਮੌਕੇ 'ਤੇ ਸਹਾਇਤਾ ਪਹੁੰਚਾਉਣ ਵਾਲੇ ਕਰਮਚਾਰੀ ਸਚਮੁਚ ਵਿਚ ਕੜੀ ਮਿਹਨਤ ਕਰ ਰਹੇ ਹਨ। ਹਾਲਾਂਕਿ,  ਆਮ ਸਥਿਤੀ ਹੋਣ ਵਿਚ ਅਜੇ ਸਮਾਂ ਲੱਗ ਸਕਦਾ ਹੈ। ਸਥਾਨਕ ਜਲ ਸਪਲਾਈ ਵਿਭਾਗ ਨੇ ਪਾਣੀ ਦੀ ਸਪਲਾਈ ਬੰਦ ਕਰਨ ਦੀ ਚਿਤਾਵਨੀ ਦਿੱਤੀ ਹੈ ਜਿਸ ਕਾਰਨ ਸ਼ਹਿਰ ਦੇ ਕਰੀਬ 1 ਲੱਖ ਲੋਕਾਂ ਨੂੰ ਬਗੈਰ ਪਾਣੀ ਦੇ ਰਹਿਣਾ ਪੈ ਸਕਦਾ ਹੈ। 

ਹੋਰ ਖਬਰਾਂ »