ਨਵੀਂ ਦਿੱਲੀ,  17 ਸਤੰਬਰ (ਹ.ਬ.) : ਡਿਜੀਟਲ ਬਣਨ ਵੱਲ ਤੇਜ਼ੀ ਨਾਲ ਅੱਗੇ ਵਧ ਰਹੇ ਭਾਰਤ ਦੀ ਸਿਆਸੀ ਪਾਰਟੀਆਂ ਆਗਾਮੀ ਲੋਕ ਸਭਾ  ਦੀ ਚੋਣ ਜੰਗ ਵਿਚ ਵੱਡੇ ਪੱਧਰ 'ਤੇ ਆਭਾਸੀ ਦੁਨੀਆ ਵਿਚ ਲੜਨ ਦੀ ਤਿਆਰੀ ਕਰ ਚੁੱਕੀ ਹੈ। ਇਸ ਚੋਣ ਜੰਗ ਵਿਚ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਕਈ ਹੋਰ ਦਲਾਂ ਨੇ ਡਿਜੀਟਲ ਪਲੇਟਫਾਰਮ ਦੇ ਜ਼ਰੀਏ ਡਾਟਾ ਵਿਸ਼ਲੇਸ਼ਣ ਅਤੇ ਸੰਚਾਰ ਦੇ ਲਈ ਅਪਣੇ ਅਪਣੇ 'ਵਾਰ ਰੂਮ' ਤਿਆਰ ਕੀਤੇ ਹਨ। ਇਸ ਦੇ ਲਈ ਉਹ ਹਜ਼ਾਰਾਂ ਵਲੰਟੀਅਰਾਂ ਨੂੰ ਟਰੇਨਿੰਗ ਵੀ ਦੇ ਰਹੇ ਹਨ।
ਭਾਜਪਾ ਪਹਿਲੀ ਪਾਰਟੀ ਸੀ ਜਿਸ ਨੇ ਸੋਸ਼ਲ ਮੀਡੀਆ ਦੀ ਸਮਰਥਾ ਨੂੰ ਸਮਝਿਆ ਸੀ ਅਤੇ ਵਿਰੋਧੀ ਪਾਰਟੀਆਂ  ਨੂੰ ਚੁਣੌਤੀ ਦੇਣ ਦੇ ਲਈ ਸੰਗਠਨ ਨੇ ਡਿਜੀਟਲ ਖੇਤਰ ਦੀ ਵਰਤੋਂ ਕੀਤੀ ਸੀ। ਭਾਜਪਾ ਦੇ ਕੌਮੀ ਸੂਚਨਾ ਤੇ ਤਕਨੀਕੀ ਇੰਚਾਰਜ ਅਮਿਤ ਮਾਲਵੀਅ ਨੇ ਦੱਸਿਆ ਕਿ ਇਸ ਵਿਚ ਤਕਰੀਬਨ 12 ਲੱਖ ਵਲੰਟੀਅਰ ਜੁੜੇ ਹਨ ਅਤੇ ਇਸ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। 2014 ਦੀ ਚੋਣਾਂ ਤੋਂ ਸਬਕ ਲੈਂਦੇ ਹੋਏ ਹੁਣ 2019 ਦੀ ਲੋਕ ਸਭਾ ਚੋਣਾਂ ਦੇ ਲਈ ਵਿਰੋਧੀ ਦਲ ਕਾਂਗਰਸ ਨੇ ਵੀ ਭਾਜਪਾ ਦੀ ਸਾਈਬਰ ਆਰਮੀ ਨੂੰ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ। ਕਾਂਗਰਸ ਦੀ ਸੋਸ਼ਲ ਮੀਡੀਆ ਵਿਭਾਗ ਪ੍ਰਮੁੱਖ ਦਿਵਿਆ ਸਪੰਦਨਾ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਵਿਚ ਪਾਰਟੀ ਦੀ ਹਾਜ਼ਰੀ ਦੀ ਪ੍ਰਕਿਰਿਆ 'ਤੇ ਕੰਮ ਕਰ ਰਹੀ ਸੀ ਅਤੇ ਰਾਜ ਵਿਚ 'ਵਾਰ ਰੂਮ' ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਰ ਸੂਬੇ ਵਿਚ ਸਾਡੀ ਇੱਕ ਸੋਸ਼ਲ ਮੀਡੀਆ ਇਕਾਈ ਹੈ ਅਤੇ ਹੁਣ ਅਸੀਂ ਜ਼ਿਲ੍ਹਾ ਪੱਧਰ 'ਤੇ ਕੰਮ ਕਰ ਰਹੇ ਹਨ।

ਹੋਰ ਖਬਰਾਂ »