ਅਲਮੋੜਾ,  18 ਸਤੰਬਰ (ਹ.ਬ.) : ਦੁਨੀਆ ਦੇ ਦੋ ਵੱਡੇ ਲੋਕਤਾਂਤਰਿਕ ਦੇਸ਼ ਭਾਰਤ ਤੇ ਅਮਰੀਕਾ ਦਾ 14ਵਾਂ ਸਾਂਝਾ ਸੈਨਿਕ ਯੁੱਧ  ਅਭਿਆਸ ਰਾਨੀਖੇਤ ਦੇ ਕੋਲ ਚੌਬਟੀਆ ਵਿਚ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਦੋਵੇਂ ਦੇਸ਼ਾਂ ਦੇ ਸੈਨਿਕ ਅਫ਼ਸਰਾਂ ਨੇ ਕਿਹਾ ਕਿ ਅੱਜ ਅੱਤਵਾਦ ਵਿਸ਼ਵ ਪੱਧਰੀ ਚੁਣੌਤੀ ਬਣ ਚੁੱਕਾ ਹੈ ਅਤੇ ਭਾਰਤ-ਅਮਰੀਕਾ ਇਸ ਨਾਲ ਮਿਲ ਕੇ  ਨਿਪਟਣਗੇ। 29 ਸਤੰਬਰ ਤੱਕ ਚਲਣ ਵਾਲੇ  ਅਭਿਆਸ ਵਿਚ ਦੋਵੇਂ ਦੇਸ਼ਾਂ ਦੀ ਸੈਨਾ ਦੇ 350-350 ਸੈਨਿਕ ਹਿੱਸਾ ਲੈ ਰਹੇ ਹਨ। ਚੌਬਟੀਆ ਦੇ ਗਰੁੜ ਮੈਦਾਨ ਵਿਚ ਦੋਵੇਂ ਦੇਸ਼ਾਂ ਦੇ ਜਵਾਨਾਂ ਨੇ ਅਪਣੇ ਅਪਣੇ ਕੌਮੀ ਝੰਡੇ ਦੇ ਨਾਲ ਫਲੈਗ ਮਾਰਚ ਪਾਸਟ ਕੀਤਾ।  ਗਰੁੜ ਡਿਵੀਜ਼ਨ ਦੇ ਮੈਤਰੀ ਦੁਆਰ ਤੋਂ ਦੋਵੇਂ  ਦੇਸ਼ਾਂ ਦੇ ਸੈਨਿਕ ਕਮਾਂਡਰਾਂ ਨੇ ਵਿਸ਼ਵ  ਸ਼ਾਂਤੀ ਦੇ ਲਈ ਅੱਤਵਾਦ ਦੇ ਖਾਤਮੇ ਦਾ ਸੰਦੇਸ਼ ਦਿੱਤਾ।  ਉਨ੍ਹਾਂ ਨੇ ਇਸ ਯੁੱਧ ਅਭਿਆਸ ਨੂੰ  ਹੁਣ ਤੱਕ ਦੀ ਸਭ ਤੋਂ ਮਹੱਤਵਪੂਰਣ ਪ੍ਰਕਿਰਿਆ ਦੱਸਦੇ ਹੋਏ ਕਿਹਾ ਕਿ ਬਿਹਤਰ  ਤਕਨੀਕ, ਰਣਨੀਤੀ ਦਾ ਆਦਾਨ ਪ੍ਰਦਾਨ ਕਰਕੇ ਭਵਿੱਖ ਵਿਚ ਭਾਰਤ ਤੇ ਅਮਰੀਕਾ, ਅੱਤਵਾਦ ਨਾਲ ਨਿਪਟਣ ਲਈ ਮਿਲ ਕੇ ਕੰਮ ਕਰਨਗੇ।

ਹੋਰ ਖਬਰਾਂ »