ਟੋਰਾਂਟੋ,  18 ਸਤੰਬਰ (ਹ.ਬ.) : 43ਵੇਂ ਟੋਰਾਂਟੋ ਕੌਮਾਂਤਰੀ ਫ਼ਿਲਮ ਮੇਲੇ ਵਿਚ ਸ਼ਾਮਲ 342 ਫਿਲਮਾਂ ਦੇ ਵੱਖ ਵੱਖ ਸਿਨਮਿਆਂ ਵਿਚ ਸ਼ੋਅ ਬੀਤੀ 6 ਤੋਂ 16 ਸਤੰਬਰ ਤੱਕ ਚੱਲੇ।  ਮੁੰਬਈ ਦੇ Îਨਿਰਦੇਸ਼ਕ ਵਾਸਨ ਬਾਲਾ ਦੀ ਫ਼ਿਲਮ 'ਮਰਦ ਕੋ ਦਰਦ ਨਹੀਂ ਹੋਤਾ' ਨੂੰ 43ਵੇਂ ਟੋਰਾਂਟੋ ਕੌਮਾਂਤਰੀ ਫ਼ਿਲਮ ਮੇਲੇ ਵਿਚ 'ਗਰੋਲਸ ਵਿਊਅਰਸ ਚੁਆਇਸ ਐਵਾਰਡ' ਮਿਲਿਆ ਹੈ। 'ਮਰਦ ਕੋ ਦਰਦ ਨਹੀਂ ਹੋਤਾ' ਨੇ ਡੇਵਿਡ ਗਾਰਡਨ ਦੀ 'ਗਰੀਂਸ ਹੈਲੋਵੀਨ' ਅਤੇ ਸੈਮ ਲੇਵਿੰਸਨ ਦੀ 'ਅਸਾਸਿਨੇਸ਼ਨ ਨੇਸ਼ਨ' ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ। ਇਹ ਦੋਵੇਂ ਫ਼ਿਲਮਾਂ ਦੂਜੇ ਅਤੇ ਤੀਜੇ  ਨੰਬਰ 'ਤੇ ਰਹੀਆਂ।  'ਮਰਦ ਕੋ ਦਰਦ ਨਹੀਂ ਹੋਤਾ' ਨੂੰ ਟੀਆਈਐਫਐਫ ਦੇ 'ਮਿਡਨਾਈਟ ਮੈਡਨੇਸ' ਸੈਸ਼ਨ ਵਿਚ ਪ੍ਰਦਰਸ਼ਨ ਕੀਤਾ ਗਿਆ। ਐਤਵਾਰ ਦੁਪਹਿਰ ਫਿਲਮ ਨੂੰ ਪੁਰਸਕਾਰ ਮਿਲਣ ਤੋਂ ਬਾਅਦ ਨਿਰਦੇਸ਼ਕ ਬਾਲਾ ਨੇ ਕਿਹਾ, ਮੈਨੂੰ ਅਜੇ ਤੱਕ ਯਕੀਨ ਨਹੀਂ ਹੋ ਰਿਹਾ ਹੈ। ਸ਼ਾਇਦ ਮੁੰਬਈ ਵਾਪਸ ਜਾਂਦੇ ਸਮੇਂ ਯਕੀਨ ਹੋ ਜਾਵੇ।  ਫ਼ਿਲਮ ਵਿਚ ਨਵੋਦਿਤ ਅਭਿਨੇਤਾ ਅਭਿਮਨਿਊ ਦੱਸਾਨੀ ਅਤੇ ਰਾਧਿਕਾ ਮਦਾਨ ਨੇ ਰੋਲ ਕੀਤਾ ਹੈ। ਦੱਸਾਨੀ ਨੇ Îਇੱਕ  ਅਜਿਹੇ ਨੌਜਵਾਨ ਦਾ ਰੋਲ ਨਿਭਾਇਆ ਹੈ ਜੋ ਇੱਕ ਰੋਗ ਨਾਲ ਪੀੜਤ ਹੈ, ਜਿਸ ਦੇ ਚਲਦੇ ਉਸ ਨੂੰ ਦਰਦ ਨਹੀਂ ਹੁੰਦਾ।  
'ਦ ਮੈਨ ਹੂ ਫੀਲਸ ਨੋ ਪੇਨ' ਅੰਗਰੇਜ਼ੀ ਟਾਈਟਲ ਵਾਲੀ ਇਹ ਫ਼ਿਲਮ 70 ਅਤੇ 80 ਦੇ ਦਹਾਕੇ ਵਿਚ ਮਾਰਸ਼ਲ ਆਰਟ 'ਤੇ ਆਧਾਰਤ ਐਕਸ਼ਨ ਕਾਮੇਡੀ ਨਾਲ ਭਰਪੂਰ ਹੈ। ਲੰਡਨ ਵਿਚ ਰਹਿਣ ਵਾਲੀ ਭਾਰਤੀ ਮੂਲ ਦੀ ਸੰਧਿਆ ਸੂਰੀ ਦੀ ਨਿਰਦੇਸ਼ਿਤ ਭਾਰਤੀ ਫ਼ਿਲਮ 'ਦ ਫੀਲਡ' ਨੇ ਆਈਡਬਲਿਊਸੀ Îਇੰਟਰਨੈਸ਼ਨਲ ਸ਼ਾਰਟ ਫ਼ਿਲਮ ਐਵਾਰਡ ਜਿੱÎਤਿਆ ਹੈ।  ਉਨ੍ਹਾਂ ਨੇ ਕਿਹਾ, ਇਹ ਹੈਰਾਨੀਜਨਕ ਹੈ ਕਿ ਟੀਆਈਐਫਐਫ ਵਿਚ ਗ੍ਰਾਮੀਣ ਭਾਰਤ ਦੀ ਇੱਕ ਔਰਤ ਦੇ ਬਾਰੇ ਵਿਚ ਬਣੀ ਫ਼ਿਲਮ ਨੂੰ ਮਾਨਤਾ ਮਿਲੀ ਹੈ।

ਹੋਰ ਖਬਰਾਂ »