ਕਾਬੁਲ,  18 ਸਤੰਬਰ (ਹ.ਬ.) : ਤਾਲਿਬਾਨ ਅੱਤਵਾਦੀਆਂ ਨੇ ਸੋਮਵਾਰ ਨੂੰ ਅਫ਼ਗਾਨ ਸੁਰੱਖਿਆ ਬਲਾਂ 'ਤੇ ਹਮਲੇ ਕੀਤੇ ਜਿਸ ਵਿਚ ਘੱਟੋ ਤੋਂ ਘੱਟ 15 ਸੁਰੱÎਖਿਆ ਬਲਾਂ ਦੀ ਮੌਤ ਹੋ ਗਈ। ਬਾਦਗੀਸ ਸੂਬੇ ਦੀ ਰਾਜਧਾਨੀ ਕਲਾ ਏ ਨੌ ਦੇ ਕੋਲ ਹਮਲੇ ਵਿਚ  ਪੁਲਿਸ ਕਮਾਂਡਰ ਅਬਦੁਲ ਹਕੀਮ ਸਮੇਤ ਪੰਜ ਅਧਿਕਾਰੀ ਮਾਰੇ ਗਏ। ਸੂਬਾਈ ਗਵਰਨਰ ਦੇ ਬੁਲਾਰੇ ਜਮਸ਼ੀਦ ਸ਼ਹਾਬੀ ਨੇ ਦੱਸਿਆ ਕਿ ਦੋਵੇਂ  ਪਾਸੇ ਤੋਂ  ਗੋਲੀਬਾਰੀ ਵਿਚ ਤਕਰੀਬਨ 22 ਤਾਲਿਬਾਨੀ ਅੱਤਵਾਦੀ ਮਾਰੇ ਗਏ ਤੇ 16 ਹੋਰ ਜ਼ਖਮੀ ਹੋ ਗਏ। ਇਸ ਦੌਰਾਨ ਬਗਲਾਨ ਦੇ ਪੁਲਿਸ ਮੁਖੀ ਏਕਰਾਮੁਦੀਨ ਸਰੀਹ ਨੇ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੇ  ਸੈਨਾ ਅਤੇ ਪੁਲਿਸ ਅੱਡੇ 'ਤੇ ਹਮਲੇ ਕੀਤੇ। ਇਸ ਵਿਚ ਸੈਨਾ ਦੇ ਤਿੰਨ ਅਤੇ ਪੁਲਿਸ ਦੇ ਦੋ ਅਧਿਕਾਰੀਆਂ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਗਲਾਨੀ ਮਰਕਜੀ ਜ਼ਿਲ੍ਹੇ ਵਿਚ ਹੋਏ ਇਸ ਹਮਲੇ ਵਿਚ ਸੁਰੱਖਿਆ ਬਲਾਂ ਦੇ ਚਾਰ ਹੋਰ ਮੈਂਬਰ ਜ਼ਖਮੀ ਹੋ ਗਏ। ਸਰੀਹ ਨੇ ਦੱਸਿਆ ਕਿ ਅੱਡਾ ਹੁਣ ਸੁਰੱਖਿਆ ਬਲਾਂ ਦੇ ਕਬਜ਼ੇ ਵਿਚ ਹੈ। ਇਸ ਹਮਲੇ ਵਿਚ ਤਾਲਿਬਾਨ ਦੇ ਘੱਟ ਤੋਂ ਘੱਟ 20 ਲੜਾਕੇ ਵੀ ਮਾਰੇ ਗਏ ਹਨ। ਅਧਿਕਾਰੀ ਦੇ ਅਨੁਸਾਰ, ਤਾਲਿਬਾਨੀ ਅੱਤਵਾਦੀਆਂ ਨੇ ਇਲਾਕੇ ਵਿਚ ਸੁਰੱਖਿਆ ਜਾਂਚ  ਚੌਕੀਆਂ ਨੂੰ ਤਬਾਹ ਕਰਨ ਤੋਂ ਪਹਿਲਾਂ ਚੌਕੀਆਂ 'ਤੇ ਹਮਲਾ ਕਰਕੇ ਹਥਿਆਰ ਅਤੇ ਗੋਲਾ ਬਾਰੂਦ ਹੜੱਪ ਲਿਆ। ਮੁਠਭੇੜ ਤੋ ਬਾਅਦ ਦੋ ਪੁਲਿਸ ਅਧਿਕਾਰੀ ਲਾਪਤਾ ਹੋ ਗਏ। 
 

ਹੋਰ ਖਬਰਾਂ »