ਹੁਸ਼ਿਆਰਪੁਰ,  18 ਸਤੰਬਰ (ਹ.ਬ.) : ਬਾਲੀਵੁਡ ਅਦਾਕਾਰਾ ਸੁਰਵੀਨ ਚਾਵਲਾ 'ਤੇ ਦਰਜ 420 ਦੇ ਮਾਮਲੇ ਨੂੰ ਕਰਾਈਮ ਬਰਾਂਚ ਨੇ ਰੱਦ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ 'ਤੇ ਸੁਰਵੀਨ ਨੇ  ਜ਼ਮਾਨਤ ਅਰਜ਼ੀ ਅਦਾਲਤ ਤੋਂ ਵਾਪਸ ਲੈ ਲਈ ਹੈ। ਜੱਜ ਪ੍ਰਿਆ ਸੂਦ ਨੇ ਪੁਲਿਸ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਮੁੜ ਸੁਰਵੀਨ ਨੂੰ ਗ੍ਰਿਫਤਾਰ ਕਰਨਾ ਹੋਵੇ ਤਾਂ ਉਸ ਨੂੰ ਬਕਾਇਦਾ ਤਿੰਨ ਦਿਨ ਦਾ ਨੋਟਿਸ ਦਿੱਤਾ ਜਾਵੇ। ਹੁਣ ਇਹ ਅਦਾਲਤ 'ਤੇ ਨਿਰਭਰ ਹੋਵੇਗਾ ਕਿ ਉਹ ਪੁਲਿਸ ਦੀ ਸਿਫਾਰਸ਼ ਨੂੰ  ਮੰਨ ਲੈਂਦੀ ਹੈ ਜਾਂ ਫੇਰ ਉਸ ਨੂੰ ਰੱਦ ਕਰ ਦਿੰਦੀ ਹੈ। ਦੱਸ ਦੇਈਏ, ਹੁਸ਼ਿਆਰਪੁਰ  ਦੇ ਕਾਰੋਬਾਰੀ ਸਤਪਾਲ ਗੁਪਤਾ ਅਤੇ ਉਨ੍ਹਾਂ ਦੇ ਬੇਟੇ ਪੰਕਜ ਗੁਪਤਾ ਨੇ 3 ਮਈ 2018 ਨੂੰ ਥਾਣਾ ਸਿਟੀ ਵਿਚ ਸੁਰਵੀਨ, ਉਸ ਦੇ ਪਤੀ ਅਕਸ਼ੇ ਠੱਕਰ ਅਤੇ ਭਰਾ ਮਨਵਿੰਦਰ ਸਿੰਘ 'ਤੇ 420 ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਸੀ ਕਿ ਤਿੰਨਾਂ ਨੇ ਫ਼ਿਲਮ ਨੀਲ ਵਟੇ ਸੰਨਾਟਾ ਵਿਚ ਇਨ੍ਹਾਂ ਕੋਲੋਂ 40 ਲੱਖ ਰੁਪਏ ਲਗਵਾਏ ਜੋ ਅਜੇ ਤੱਕ ਵਾਪਸ ਨਹੀਂ ਮਿਲੇ। ਗੁਪਤਾ ਪਰਿਵਾਰ ਨੇ ਅਦਾਲਤ ਵਿਚ ਇਨ੍ਹਾਂ ਦੇ ਖ਼ਿਲਾਫ਼ ਇੱਕ ਪ੍ਰਾਈਵਟ ਸ਼ਿਕਾਇਤ ਦਰਜ ਕਰ ਦਿੱਤੀ ਸੀ ਜਿਸ  ਕਾਰਨ ਸੁਰਵੀਨ ਚਾਵਲਾ ਦੀ ਮੁਸ਼ਕਲਾਂ ਅਜੇ ਖਤਮ ਨਹੀਂ ਹੋਣਗੀਆਂ।

ਹੋਰ ਖਬਰਾਂ »