ਮੁੰਬਈ,  18 ਸਤੰਬਰ (ਹ.ਬ.) : ਪ੍ਰੀਤੀ ਜ਼ਿੰਟਾ ਅਤੇ ਨੇਸ ਵਾਡੀਆ ਦਾ ਰਿਸ਼ਤਾ ਹੁਣ ਗੁਜ਼ਰੇ ਜ਼ਮਾਨੇ ਦੀ ਗੱਲ ਹੋ ਗਈ ਹੈ ਲੇਕਿਨ  ਪ੍ਰੀਤੀ ਜ਼ਿੰਟਾ ਨੇ ਸਾਲ 2014 ਵਿਚ ਨੇਸ ਵਾਡੀਆ ਦੇ ਖ਼ਿਲਾਫ਼ ਇਕ ਕੇਸ ਦਰਜ ਕੀਤਾ ਸੀ, ਜੋ ਅਜੇ ਵੀ ਚਲ ਰਿਹਾ ਹੈ। ਪ੍ਰੀਤੀ ਨੇ ਨੇਸ ਵਾਡੀਆ 'ਤੇ ਦੋਸ਼ ਲਗਾਇਆ ਸੀ ਕਿ 2014 ਦੇ ਇੱਕ ਆਈਪੀਐਲ ਮੈਚ ਦੌਰਾਨ ਵਾਡੀਆ ਨੇ ਉਸ ਨੂੰ ਸਭ ਦੇ ਸਾਹਮਣੇ ਉਸ ਨੂੰ ਗਾਲ੍ਹਾਂ ਕੱਢੀਆਂ ਸਨ। 
ਨੇਸ ਵਾਡੀਆ ਇਸ ਕੇਸ ਵਿਚ ਜ਼ਮਾਨਤ 'ਤੇ ਛੁਡੇ ਹੋਏ ਹਨ।  ਉਨ੍ਹਾਂ ਨੇ ਪ੍ਰੀਤੀ ਜ਼ਿੰਟਾ ਨੂੰ ਅਪਣਾ ਮੁਕਦਮਾ ਖਾਰਜ ਕਰਨ ਦੀ ਵੀ ਅਪੀਲ ਕੀਤੀ ਹੈ। ਤਾਜ਼ਾ ਸੁਣਵਾਈ ਵਿਚ ਉਨ੍ਹਾਂ ਨਿਰਾਸ਼ਾ ਹੱਥ ਲੱਗੀ ਹੈ। ਕਿਉਂਕਿ ਪ੍ਰੀਤੀ ਨੇ ਮੁਕੱਦਮਾ ਖਾਰਜ ਕਰਨ ਵਾਲੀ ਪਟੀਸ਼ਨ 'ਤੇ ਅਜੇ ਮਨਜ਼ੂਰੀ ਦੇਣ ਵਿਚ ਹੋਰ ਸਮਾਂ ਮੰਗਿਆ ਹੈ। ਹਾਲਾਂਕਿ ਜੋ ਖ਼ਬਰਾਂ ਆ ਰਹੀਆਂ ਹਨ ਉਸ  ਦੇ ਮੁਤਾਬਕ ਪ੍ਰੀਤੀ ਨੇ ਨੇਸ ਵਾਡੀਆ ਦੀ ਅਪੀਲ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। 
ਮਾਮਲੇ ਦੇ ਚਾਰ ਸਾਲ ਬਾਅਦ ਮੁੰਬਈ ਪੁਲਿਸ ਨੇ ਸਾਲ 2018 ਫਰਵਰੀ ਵਿਚ ਚਾਰਜਸ਼ੀਟ ਫਾਈਲ ਕੀਤੀ ਸੀ, ਜਿਸ ਤੋਂ ਬਾਅਦ ਵਾਡੀਆ ਜ਼ਮਾਨਤ 'ਤੇ ਚਲ ਰਹੇ ਹਨ ਜਿਸ ਦੀ ਕੰਡੀਸ਼ਨ ਮੁਤਾਬਕ ਉਨ੍ਹਾਂ ਦੇਸ਼ ਤੋਂ ਬਾਹਰ ਕਦਮ ਰੱਖਣ 'ਤੇ ਹਰ ਵਾਰ ਕੋਰਟ ਦੀ ਆਗਿਆ ਲੈਣੀ ਪਵੇਗੀ, ਨੇਸ ਦੁਆਰਾ ਦੋਸ਼ ਵਾਪਸ ਲੈਣ ਵਾਲੀ ਬੇਨਤੀ 'ਤੇ ਪ੍ਰੀਤੀ ਦੇ ਵਕੀਲ ਵਲੋਂ  ਤਿੰਨ ਹਫ਼ਤਿਆਂ ਦਾ ਸਮਾਂ ਮੰਗਿਆ ਸੀ ਪ੍ਰੰਤੂ ਅਜੇ ਤੱਕ ਪ੍ਰੀਤੀ ਵਲੋਂ ਕੋਈ ਜਵਾਬ ਨਹੀਂ ਆਇਆ ਹੈ।

ਹੋਰ ਖਬਰਾਂ »