ਇਸਲਾਮਾਬਾਦ,  18 ਸਤੰਬਰ (ਹ.ਬ.) : ਇਮਰਾਨ ਖਾਨ ਸਰਕਾਰ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਨਿਵਾਸ ਦੀ 70 ਕਾਰਾਂ ਬਾਜ਼ਾਰੀ ਕੀਮਤ ਤੋਂ ਜ਼ਿਆਦਾ 'ਤੇ ਵੇਚ ਦਿੱਤੀਆਂ। ਸੂਚਨਾ ਮੰਤਰੀ ਫਵਾਦ ਚੌਧਰੀ ਨੇ ਦੱਸਿਆ ਕਿ ਇਹ ਕਾਰਾਂ 200 ਕਰੋੜ ਰੁਪਏ ਵਿਚ ਵੇਚੀ ਗਈਆਂ ਹਨ। ਇਨ੍ਹਾਂ ਵਿਚ ਮਰਸੀਡੀਜ਼ ਬੈਂਜ ਦੇ ਚਾਰ ਨਵੇਂ ਮਾਡਲ, ਅੱਠ ਬੁਲੇਟ ਪਰੂਫ ਬੀਐਮਡਬਲਿਊ, ਤਿੰਨ 5000 ਸੀਸੀ ਐਸਯੂਵੀ ਅਤੇ ਦੋ 3 ਹਜ਼ਾਰ ਸੀਸੀ ਐਸਯੂਵੀ ਸ਼ਾਮਲ ਹਨ। ਪਾਕਿ ਦਾ ਕੁੱਲ ਕਰਜ਼ਾ ਕਰੀਬ 30 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ ਪਾਕਿਸਤਾਨ ਦੀ ਜੀਡੀਪੀ ਦਾ 87 ਪ੍ਰਤੀਸ਼ਤ ਹੈ। ਪੈਸਿਆਂ ਦੀ ਕਮੀ ਨਾਲ ਜੂਝ ਰਹੀ ਸਰਕਾਰ ਦੀ ਯੋਜਨਾ ਪੀਐਮ ਨਿਵਾਸ ਦੀ ਅੱਠ ਮੱਝਾਂ ਵੇਚਣ ਦੀ ਵੀ ਹੈ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਇਹ ਮੱਝਾਂ ਪਾਲੀਆਂ ਹੋਈਆਂ ਸਨ।

ਹੋਰ ਖਬਰਾਂ »