ਫਰਿਜ਼ਨੋ, ਕੈਲੀਫੋਰਨੀਆਂ  (ਨੀਟਾ ਮਾਛੀਕੇ / ਕੁਲਵੰਤ ਧਾਲੀਆਂ ): ਫਰਿਜ਼ਨੋ ਨਜਦੀਕੀ ਸ਼ਹਿਰ ਕਿੰਗਜਬਰਗ ਿਵਖੇ ਸਥਿਤ ਸੌਗੀਂ ਅਤੇ ਹੋਰ ਸੁੱਕੇ ਮੇਵਿਆਂ ਦੀ ਕੰਪਨੀ ਸੰਨਮੇਡ ਹੈ। ਿਜਸ ਦੁਆਰਾ ਸੌਗੀ ਨੂੰ ਦੁਨੀਆ ਭਰ ਿਵੱਚ ਵੇਚਿਆਂ ਜਾਂਦਾ ਹੈ। ਿੲਸ ਕੰਪਨੀ ਦੇ ਸਾਰੇ ਵਰਕਰਾਂ ਨੇ ਆਪਣੇ ਹੱਕਾਂ ਅਤੇ ਵੱਧ ਰਹੀ ਮਹਿੰਗਾਈ ਨੂੰ ਮੁੱਖ ਰੱਖਦੇ ਹੋਏ ਹੜਤਾਲ ਕੀਤੀ ਹੈ।  ਉਨ੍ਹਾਂ ਦੀ ਯੂਨੀਅਨ ਦੇ ਬੁਲਾਰੇ ਅਨੁਸਾਰ ਮਹਿੰਗਾਈ ਵਧਣ ਨਾਲ ਉਨ੍ਹਾਂ ਦੀ ਆਮਦਨ ਅਤੇ ਭੱਤਿਆਂ ਿਵੱਚ ਕਟੌਤੀ ਿਜਆਦਾ ਵਧੀ ਹੈ, ਿੲੰਨਸੋਰੈਸ ਦੀ ਤਨਖ਼ਾਹ ਿਵੱਚੋ ਕਟੌਤੀ ਅਤੇ ਡਾਕਟਰ ਦੇ ਜਾਣ ਸਮੇਂ ਡੈਕਟੇਬਿਲ ਵੀ ਵਧਿਆ ਹੈ। ਪਰ ਿੲਸ ਦੇ ਉਲਟ ਕਰਮਚਾਰੀਆ ਦੀ ਤਨਖ਼ਾਹ ਉਸੇ ਤਰ੍ਹਾਂ ਘੱਟ ਹੈ। ਿਜਸ ਨਾਲ ਅੱਜ ਦੇ ਸਮੇਂ ਿਵੱਚ ਜੀਵਨ ਿਨਰਵਾਹ ਿਵੱਚ ਭਾਰੀ ਮੁਸ਼ਕਲਾਂ ਆ ਰਹੀਆਂ ਹਨ। ਿੲਸ ਕਰਕੇ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ। ਉਨ੍ਹਾਂ ਦਾ ਕਹਿਣਾ ਿਕ  ਆਪਾਂ ਸਭ ਨੂੰ ਪਤਾ ਹੈ ਸਰਮਾਏਦਾਰ ਹਮੇਸ਼ਾਂ ਮਜਦੂਰਾਂ ਨਾਲ ਧੱਕਾ ਕਰਦੇ ਆ ਰਹੇ ਹਨ । ਿੲਸ ਕੰਪਨੀ ਿਵੱਚ ਜਿੱਥੇ ਹੋਰ ਕਮਿਊਨਟੀ ਦੇ ਲੋਕ  ਕੰਮ ਕਰਦੇ ਹਨ, ਉੱਥੇ ਆਪਣੇ ਪੰਜਾਬੀ ਵੀ ਬਹੁਤ ਗਿਣਤੇ ਵਿਚ ਕੰਮ ਕਰਦੇ ਹਨ ।  ਸੋ ਿੲੰਨਾ ਕਰਮਚਾਰੀਆਂ ਦਾ ਸੰਨਮੇਡ ਕੰਪਨੀ ਦੇ ਪ੍ਰਬੰਧਕਾਂ ਨਾਲ ਿਕਸੇ ਤਰ੍ਹਾਂ ਦਾ ਸਮਝੌਤਾ ਨਾ ਹੋਣ ਕਰਕੇ ਿੲਹ ਹੜਤਾਲ਼ ਲਗਾਤਾਰ ਦੂਜੇ ਹਫ਼ਤੇ ਜਾਰੀ ਹੈ।

ਹੋਰ ਖਬਰਾਂ »