ਪੈਨਸਿਲਵੇਨੀਆ ਤੇ ਮਿਡਲਟਨ 'ਚ ਵਾਪਰੀਆਂ ਘਟਨਾਵਾਂ
ਦੋਵੇਂ ਹਮਲਿਆਂ 'ਚ 7 ਲੋਕ ਗੰਭੀਰ ਜ਼ਖਮੀ
ਪੁਲਿਸ ਵਲੋਂ ਦੋਵੇਂ ਹਮਲਾਵਰ ਢੇਰ
ਵਾਸ਼ਿੰਗਟਨ, 20 ਸਤੰਬਰ (ਹ.ਬ.) : ਅਮੀਰਕਾ ਦੇ ਦੋ ਸੂਬਿਆਂ ਵਿਚ 24 ਘੰਟਿਆਂ ਦੌਰਾਨ ਗੋਲੀਬਾਰ ਦੀ ਘਟਨਾਵਾਂ ਵਾਪਰ ਗਈਆਂ। ਪੈਨਸਿਲਵੇਨੀਆ ਅਤੇ ਮਿਡਲਟਨ ਵਿਚ ਹੋਏ ਹਮਲਿਆਂ ਵਿਚ ਘੱਟੋ ਤੋਂ ਘੱਟ 7 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਪੁਲਿਸ ਨੇ ਦੋਵੇਂ ਹਮਲਾਵਰਾਂ ਨੂੰ ਢੇਰ ਕਰ ਦਿੱਤਾ ਹੈ। ਮਿਲੀ ਜਾਣਕਾਰੀ ਦੇ ਅਨੁਸਾਰ, ਬੰਦੂਕਧਾਰੀ ਨੇ ਪੈਨਸਿਲਵੇਨੀਆ ਦੇ ਪਿਟਸਬਰਗ ਦੀ Îਇਕ ਅਦਾਦਲਤ ਦੇ ਬਾਹਰ ਫਾਇਰਿੰਗ ਕੀਤੀ। ਦੱਸਿਆ ਗਿਆ ਕਿ ਬੰਦੂਕਧਾਰੀ ਉਥੇ ਘਰੇਲੂ ਹਿੰਸਾ ਦੇ ਕੇਸ ਦੀ ਸੁਣਵਾਈ ਕਰਨ ਦੇ ਲਈ ਆÎਇਆ ਸੀ।
ਬੁਧਵਾਰ ਦੁਪਹਿਰ ਕਰੀਬ ਦੋ ਵਜੇ ਬਿਲਡਿੰਗ ਦੀ ਲੌਬੀ ਵਿਚ ਆਇਆ ਤੇ ਇੱਕ ਹੈਂਡਗੰਨ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਅਧਿਕਾਰੀ ਰਿਚਰਡ ਬੋਵਰ ਨੇ ਕਿਹਾ ਕਿ ਸ਼ਖਸ ਨੇ ਦੋ ਪੁਰਸ਼ ਅਤੇ ਇਕ ਔਰਤ ਨੂੰ ਨਿਸ਼ਾਨਾ ਬਣਾਇਆ। ਬੋਵਰ ਨੇ ਕਿਹਾ ਕਿ ਇਸ ਦੌਰਾਨ Îਇਕ ਪੁਲਿਸ ਅਧਿਕਾਰੀ ਲੌਬੀ ਵਿਚ ਆਇਆ ਅਤੇ ਉਸ ਨੇ ਗੋਲਬਾਰੀ ਕਰ ਰਹੇ ਸ਼ਖਸ  'ਤੇ ਗੋਲੀ ਚਲਾਈ ਅਤੇ ਉਸ ਨੂੰ ਢੇਰ ਕਰ ਦਿੱਤਾ। ਚਾਰਾਂ ਜ਼ਖਮੀਆਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਘਟਨਾ ਦੀ ਪੁਸ਼ਟੀ ਕਰਦੇ ਹੋਏ ਪੈਨਸਿਲਵੇਨੀਆ ਦੀ ਸਟੇਟ ਪੁਲਿਸ ਗਰੁੱਪ ਬੀ ਨੇ ਕਿਹਾ ਕਿ ਡਿਸਟ੍ਰਿਕਟ ਮੈਜਿਸਟ੍ਰੇਟ ਡੇਨੀਅਲ ਸ਼ਿਮਸ਼ੌਕ ਦੇ ਮੈਸਨਟਾਊਨ ਸਥਿਤ ਦਫ਼ਤਰ  ਦੀ ਬਿਲਡਿੰਗ ਵਿਚ ਗੋਲੀਬਾਰੀ ਹੋਈ ਹੈ, ਜਿਸ ਵਿਚ ਇਕ ਸ਼ਖਸ ਦੀ ਮੌਤ ਹੋ ਗਈ ਹੈ। 
ਇੱਕ ਹੋਰ ਹਮਲੇ ਵਿਚ ਵਿਸਕੌਨਸਿਨ ਦੀ ਰਾਜਧਾਨੀ ਮੈਡਿਸਨ ਨਾਲ ਲੱਗਦੇ ਮਿਡਲਟਨ ਸ਼ਹਿਰ  ਦੀ ਇੱਕ ਸਾਫ਼ਟਵੇਅਰ ਕੰਪਨੀ 'ਦੇ ਦਫ਼ਤਰ ਵਿਚ ਫਾਇਰਿੰਗ ਹੋਈ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਸ਼ੱਕੀ ਹਮਲਾਵਰ  ਮਾਰਿਆ ਗਿਆ।
ਅਮਰੀਕਾ ਦੇ ਵਿਸਕੌਨਸਿਨ ਸੂਬੇ ਵਿਚ ਫਾਇਰਿੰਗ ਦੀ ਘਟਨਾ ਵਿਚ ਤਿੰਨ ਲੋਕ ਜ਼ਖਮੀ ਹੋ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਹਮਲਾ ਬੁਧਵਾਰ ਨੂੰ ਵਿਸਕੌਨਸਿਨ ਦੀ ਰਾਜਧਾਨੀ ਮੈਡਿਸਨ ਨਾਲ ਲੱਗਦੇ ਮਿਡਲਟਨ ਸ਼ਹਿਰ ਦੀ ਇੱਕ ਸਾਫ਼ਟਵੇਅਰ ਕੰਪਨੀ ਵਿਚ ਹੋਇਆ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਸ਼ੱਕੀ ਹਮਲਾਵਰ ਮਾਰਿਆ ਗਿਆ ਹੈ।
ਮਿਡਲਟਨ ਪੁਲਿਸ ਮੁਖੀ ਚਕ ਫਾਲਕੇ ਨੇ ਦੱਸਿਆ ਕਿ ਬੁਧਵਾਰ ਸਵੇਰੇ ਸਾਢੇ ਦਸ ਵਜੇ (ਸਥਾਨਕ ਸਮੇਂ ਅਨੁਸਾਰ) ਸਾਫ਼ਟਵੇਅਰ ਕੰਪਲੀ ਡਬਲਿਊਟੀਐਸ ਪੈਰਡਾਈਮ 'ਤੇ ਹਮਲਾ ਹੋਇਆ, ਇਮਾਰਤ ਵਿਚ ਫਿਲਹਾਲ ਕੋਈ ਹੋਰ ਸ਼ੱਕੀ ਬਾਕੀ ਨਹੀਂ ਹੈ।  ਸ਼ਹਿਰੀ ਪ੍ਰਬੰਧਕ ਮਾਈਕ ਡੇਵਿਸ ਨੇ ਸ਼ੁਰੂ ਵਿਚ ਦੱਸਿਆ ਕਿ ਫਾਇਰਿੰਗ ਵਿਚ ਚਾਰ ਲੋਕ ਜ਼ਖਮੀ ਹੋਏ ਹਨ ਲੇਕਿਨ ਉਨ੍ਹਾਂ ਨੇ ਅਤੇ ਪੁਲਿਸ ਅਧਿਕਾਰੀਆਂ ਨੇ ਬਾਅਦ ਵਿਚ ਜ਼ਖਮੀਆਂ ਦੀ ਸਹੀ ਗਿਣਤੀ ਦੀ ਪੁਸ਼ਟੀ ਕੀਤੀ।  ਪੁਲਿਸ ਮੁਖੀ ਫਾਲਕੇ ਨੇ ਦੱਸਿਆ ਕਿ ਹਮਲੇ ਦੇ ਸਮੇਂ ਸੀਲ ਕੀਤੇ ਗਏ ਖੇਤਰ ਨੂੰ ਮੁੜ ਖੋਲ੍ਹ ਦਿੱਤਾ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਹਮਲਾ ਕਿਵੇਂ ਹੋਇਆ ਅਤੇ ਹਮਲਾਵਰ ਕੌਣ ਸੀ, ਪੁਲਿਸ ਫਿਲਹਾਲ ਇਸ ਦੀ ਜਾਂਚ ਕਰ ਰਹੀ ਹੈ। 

ਹੋਰ ਖਬਰਾਂ »