ਮਬੰਡਾਕਾ, 20 ਸਤੰਬਰ (ਹ.ਬ.) : ਉਤਰੀ ਡੀਆਰ ਕਾਂਗੋ ਖੇਤਰ ਵਿਚ ਕਾਂਗੋ ਨਦੀ ਦੀ ਇੱਕ ਸਹਾਇਕ ਨਦੀ ਵਿਚ ਇਕ ਕਿਸ਼ਤੀ ਦੇ ਹਾਦਸਾਗ੍ਰਸਤ ਹੋਣ ਨਾਲ ਘੱਟ ਤੋਂ ਘੱਟ 27 ਲੋਕਾਂ ਦੇ ਡੁੱਬਣ ਦਾ ਖਦਸ਼ਾ ਹੈ। ਮੰਨਿਆ ਜਾ ਰਿਹਾ ਹੈ ਕਿ ਕੁਝ ਹੋਰ ਲੋਕ ਵੀ ਮਾਰੇ ਗਏ ਹਨ। ਕਿਸ਼ਤੀ ਵਿਚ ਕਰੀਬ 60 ਲੋਕ ਸਵਾਰ  ਸਨ। ਸੂਬਾਈ ਗਵਰਨਰ ਅਲਫਾ ਬੇਲੋ-ਨਗਵਾਟਾ ਨੇ ਦੱਸਿਆ, ਰਾਤ ਵੇਲੇ ਕਿਸ਼ਤੀ ਦੇ ਡੁੱਬ ਜਾਣ ਤੋਂ ਬਾਅਦ ਅਸੀਂ ਮੋਂਗਲਾ ਨਦੀ ਤੋਂ 27 ਕਿਸ਼ਤੀਆਂ ਨੂੰ ਬਾਹਰ ਕੱਢਿਆ।
ਉਨ੍ਹਾਂ ਨੇ ਦੱਸਿਆ, ਹੋਰ ਲਾਸ਼ਾਂ ਅਜੇ ਵੀ ਪਾਣੀ ਵਿਚ ਹਨ। ਬਚਾਅ ਟੀਮ ਉਨ੍ਹਾਂ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ, ਉਹ ਮਰਨ ਵਾਲਿਆਂ ਦੀ ਸਹੀ ਗਿਣਤੀ ਦੇ ਬਾਰੇ ਵਿਚ ਦੱਸਣ ਵਿਚ ਅਸਫ਼ਲ ਰਹੇ। ਹਾਦਸੇ ਵਿਚ ਬਚ ਗਏ ਜੂਨੀਅਰ ਮੋਜੋਬੋ ਨੇ ਦੱÎਸਿਆ ਕਿ ਹਾਦਸਾਗ੍ਰਸਤ ਕਿਸ਼ਤੀ ਵਿਚ ਕਰੀਬ 60 ਲੋਕ ਸਵਾਰ ਸਨ। ਜਿਸ ਵਿਚ ਮੁੱਖ ਤੌਰ 'ਤੇ ਵਪਾਰੀ ਅਤੇ ਵਿਦਿਆਰਥੀ ਸ਼ਾਮਲ ਸਨ। ਮੋਜੋਬੋ ਨੇ ਪਹਿਲਾਂ ਤੋਂ ਖਰਾਬ ਹਾਲਤ ਵਾਲੀ ਕਿਸ਼ਤੀ ਵਿਚ ਸਮਰਥਾ ਨਾਲੋਂ ਜ਼ਿਆਦਾ ਲੋਕਾਂ ਨੂੰ ਸਵਾਰ ਕਰਨ ਅਤੇ ਹਨ੍ਹੇਰੇ ਵਿਚ ਇਸ ਨੂੰ ਚਲਾਉਣ ਦਾ ਦੋਸ਼ ਲਗਾਇਆ। ਰਾਜਧਾਨੀ ਕਿੰਸ਼ਾਸਾ ਤੋਂ ਕਰੀਬ 1500 ਕਿਲੋਮੀਟਰ ਉਤਰ ਪੂਰਵ ਵਿਚ ਹੋਏ ਹਾਦਸੇ ਤੋਂ ਬਾਅਦ ਕਿਸ਼ਤੀ ਦਾ ਮਾਲਕ ਫਰਾਰ ਹੋ ਗਿਆ। ਅਧਿਕਾਰੀ ਕਿਸ਼ਤੀ ਮਾਲਕ ਦੀ ਭਾਲ ਕਰ ਰਹੇ ਹਨ। 

ਹੋਰ ਖਬਰਾਂ »