ਇਸਲਾਮਾਬਾਦ, 20 ਸਤੰਬਰ (ਹ.ਬ.) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੇਸ਼ੱਕ ਹੀ ਸ਼ਾਂਤੀ ਵਾਰਤਾ ਸ਼ੁਰੂ ਕਰਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਹੋਵੇ ਲੇਕਿਨ ਉਨ੍ਹਾਂ ਦੇ ਡਾਕ ਵਿਭਾਗ  ਨੇ ਅਪਣੀ ਹਰਕਤ ਨਾਲ ਭਾਰਤ ਨੂੰ ਉਕਸਾਉਣ ਦਾ ਕੰਮ ਕੀਤਾ ਹੈ। ਪਾਕਿਸਤਾਨ ਦੇ ਡਾਕ ਵਿਭਾਗ ਨੇ 20 ਡਾਕ ਟਿਕਟ ਜਾਰੀ ਕੀਤੇ ਹਨ, ਜਿਨ੍ਹਾਂ ਵਿਚ ਜੰਮੂ ਕਸ਼ਮੀਰ ਵਿਚ ਮਾਰੇ ਗਏ ਅੱਤਵਾਦੀਆਂ ਦੀ ਤਸਵੀਰਾਂ ਹਨ। ਇਸ ਤੋਂ ਇਲਾਵਾ ਕੁਝ ਹੋਰ ਲੋਕਾਂ ਦੀਆਂ ਵੀ ਹਨ, ਜਿਨ੍ਹਾਂ ਕਸ਼ਮੀਰ ਵਿਚ ਭਾਰਤੀ ਸੈਨਿਕਾਂ ਦੁਆਰਾ ਪੀੜਤ ਕਰਾਰ ਦਿੱਤਾ ਗਿਆ ਹੈ। 
ਪਾਕਿਸਤਾਨ ਦੇ ਡਾਕ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱÎਸਿਆ ਕਿ ਇਨ੍ਹਾਂ ਡਾਕ ਟਿਕਟਾਂ ਨੂੰ ਕਰਾਚੀ ਤੋਂ ਜਾਰੀ ਕੀਤਾ ਗਿਆ ਹੈ। ਕਰਾਚੀ ਵਿਚ ਪਾਕਿਸਤਾਨ ਦੇ ਡਾਕ ਵਿਭਾਗ ਦਾ  ਮੁੱਖ ਦਫ਼ਤਰ ਹੈ। ਅਧਿਕਾਰੀ ਨੇ ਦੱਸਿਆ ਕਿ ਪਾਕਿਸਤਾਨ ਨੇ ਕਸ਼ਮੀਰੀਆਂ ਦੀ ਜੰਗ ਵਿਚ ਖੁਦ ਨੂੰ  ਇਕੱਠੇ ਦਿਖਾਉਣ ਲਈ ਅਜਿਹਾ ਕੀਤਾ ਹੈ। ਇਸ ਦੇ ਜ਼ਰੀਏ ਅਸੀਂ ਕਸ਼ਮੀਰ ਦੇ ਲੋਕਾਂ ਦੀ ਸਮੱਸਿਆ ਨੂੰ ਸਥਾਨਕ ਅਤੇ ਕੌਮਾਂਤਰੀ ਪੱਧਰ 'ਤੇ  ਚੁੱਕਣ ਦੀ ਕੋਸ਼ਿਸ਼ ਕੀਤੀ ਹੈ। 
ਇਹੀ ਨਹੀਂ ਪਾਕਿਸਤਾਨ ਨੇ ਸਾਰੀ ਹੱਦਾਂ ਪਾਰ ਕਰਦੇ ਹੋਏ ਅੱਤਵਾਦੀਆਂ ਦੀ ਤਸਵੀਰਾਂ ਦੇ ਥੱਲੇ ਕੈਪਸ਼ਨ ਲਿਖ ਕੇ ਉਨ੍ਹਾਂ ਪੀੜਤ ਅਤੇ ਸ਼ਹੀਦ ਐਲਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।  ਇਨ੍ਹਾਂ ਡਾਕ ਟਿਕਟਾਂ ਵਿਚ ਲਿਖਿਆ ਹੈ, ਕੈਮੀਕਲ ਹਥਿਆਰਾਂ ਦਾ ਇਸਤੇਮਾਲ, ਪੈਲੇਟ ਗੰਨ ਦਾ ਇਸਤੇਮਾਲ, ਸਮੂਹਿਕ ਕਬਰ ਅਤੇ ਬੁਰਹਾਨ ਵਾਨੀ ਫਰੀਡਮ ਆਈਕਾਨ (1994-2016)। ਘਾਟੀ ਵਿਚ ਅੱਤਵਾਦੀਆਂ ਦੇ ਪੋਸਟਰ ਬੁਆਏ ਬਣੇ ਬੁਰਹਾਨ ਵਾਨੀ ਨੂੰ ਸੁਰੱਖਿਆ ਬਲਾਂ ਨੇ 8 ਜੁਲਾਈ, 2016 ਨੂੰ ਅਨੰਤਨਾਗ ਵਿਚ ਇੱਕ ਮੁਠਭੇੜ ਵਿਚ ਮਾਰ ਦਿੱਤਾ ਸੀ। 

ਹੋਰ ਖਬਰਾਂ »