ਹਿਊਸਟਨ, 21 ਸਤੰਬਰ, (ਹ.ਬ.) : ਅਮਰੀਕੀ ਰਾਸ਼ਟਰਪਤੀ ਡੋਨਾਡਲ ਟਰੰਪ ਦੀ ਰਿਪਬਲਿਕਨ ਪਾਰਟੀ ਦੇ ਇੱਕ ਇਸ਼ਤਿਹਾਰ  ਨਾਲ ਇੱਥੇ ਹਿੰਦੂ ਵੋਟਰ ਆਕਰਸ਼ਿਤ ਹੋਣ ਦੀ ਜਗ੍ਹਾ ਨਿਰਾਸ਼ ਹੋ ਗਏ। ਉਨ੍ਹਾਂ ਦੀ ਨਾਰਾਜ਼ਗੀ ਨੂੰ ਦੂਰ ਕਰਨ ਦੇ ਲਈ ਰਿਪਬਲਿਕਨ  ਪਾਰਟੀ ਨੂੰ ਹਿੰਦੂ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਪਈ। ਰਿਪਬਲਿਕਨ ਨੇ ਟੈਕਸਾਸ ਸੂਬੇ ਦੇ ਹਿੰਦੂ ਵੋਟਰਾਂ ਨੂੰ ਲੁਭਾਉਣ ਲਈ ਇਸ਼ਤਿਹਾਰ ਵਿਚ ਭਗਵਾਨ ਗਣੇਸ਼ ਦੀ ਤਸਵੀਰ ਦੀ ਵਰਤੋਂ ਕੀਤੀ ਸੀ। ਇਸ ਨਾਲ ਹਿੰਦੂ ਭਾਈਚਾਰੇ ਦੀ ਭਾਵਨਾਵਾਂ ਨੂੰ ਠੇਸ ਪੁੱਜੀ ਸੀ।
ਇਸ ਤਸਵੀਰ ਨੂੰ ਗਣੇਸ਼ ਚਤੁਰਥੀ ਦੇ ਮੌਕੇ 'ਤੇ ਇੱਕ ਅਖ਼ਬਾਰ ਦੇ ਇਸ਼ਤਿਹਾਰ ਵਿਚ ਛਾਪਿਆ ਗਿਆ ਸੀ।  ਇਸ ਦੇ ਨਾਲ ਲਿਖਿਆ ਸੀ, ਕੀ ਆਪ ਇੱਕ ਗਧੇ ਦੀ ਪੂਜਾ ਕਰੋਗੇ ਜਾਂ ਹਾਥੀ ਦੀ। ਰਿਪਬਲਿਕਨ ਪਾਰਟੀ ਦਾ ਚੋਣ ਨਿਸ਼ਾਨ ਹਾਥੀ ਹੈ ਜਦ ਕਿ ਵਿਰੋਧੀ ਡੈਮੋਕਰੇÎਟਿਕ ਪਾਰਟੀ ਦਾ ਚੋਣ ਨਿਸ਼ਾਨ ਗਧਾ ਹੈ। ਭਾਰਤੀ ਭਾਈਚਾਰੇ ਨੇ ਇੱਕ ਭਾਰਤੀ-ਅਮਰੀਕੀ ਅਖ਼ਬਾਰ ਵਿਚ ਛਪੇ ਇਸ ਸਿਆਸੀ ਇਸ਼ਤਿਹਾਰ ਵਿਚ ਭਗਵਾਨ ਗਣੇਸ਼ ਦੀ ਤਸਵੀਰ ਦੇ ਇਸਤੇਮਾਲ ਨੂੰ ਅਪਮਾਨਜਨਕ ਕਰਾਰ ਦਿੱਤਾ।
ਰਿਪਬਲਿਕਨ ਪਾਰਟੀ ਦੀ ਜ਼ਿਲ੍ਹਾ ਇਕਾਈ ਫੋਰਟ ਬੈਂਡ ਕਾਊਂਟੀ ਨੇ ਇਸ ਦੇ ਲਈ ਮੁਆਫ਼ੀ ਮੰਗੀ ਅਤੇ ਸਪਸ਼ਟ ਕੀਤਾ ਕਿ ਇਸ ਦਾ ਕਿਸੇ ਵੀ ਤਰ੍ਹਾਂ ਹਿੰਦੂ ਰਸਮਾਂ ਜਾਂ ਪਰੰਪਰਾਵਾਂ ਦਾ ਅਪਮਾਨ ਕਰਨ ਦਾ ਮਕਸਦ ਨਹੀਂ ਸੀ। ਹਿਊਸਟਨ ਦੇ ਅਧਿਕਾਰ ਸਮੂਹ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਫੋਰਟ ਬੈਂਡ ਕਾਊਂਟੀ ਰਿਪਬਲਿਕਨ ਪਾਰਟੀ ਨੂੰ ਇਸ਼ਤਿਹਾਰ ਦੇ ਲਈ ਮੁਆਫ਼ੀ ਮੰਗਣ ਲਈ ਕਿਹਾ ਸੀ। ਇਸ ਫਾਊਂਡੇਸ਼ਨ ਦੇ ਪ੍ਰਧਾਨ ਰਿਸ਼ੀ ਭੁਟੇਦਾ ਨੇ ਕਿਹਾ, ਇਕ ਸਿਆਸੀ ਪਾਰਟੀ ਦਾ ਅਪਣੇ ਚੋਣ ਨਿਸ਼ਾਨ ਦੇ ਪ੍ਰਤੀਕ ਦੇ ਤੌਰ 'ਤੇ ਭਗਵਾਨ ਗਣੇਸ਼ ਦੀ ਚੋਣ ਕਰਨਾ ਅਪਮਾਨਜਨਕ ਹੈ। 
 

ਹੋਰ ਖਬਰਾਂ »