ਡੋਡੋਮਾ, 21 ਸਤੰਬਰ, (ਹ.ਬ.) : ਤਨਜਾਨੀਆ ਦੀ ਵਿਕਟੋਰੀਆ ਝੀਲ ਵਿਚ ਇੱਕ ਦਰਦਨਾਕ ਹਾਦਸਾ ਹੋਇਆ ਹੈ।  ਇੱਕ ਕਿਸ਼ਤੀ ਪਲਟਣ ਕਾਰਨ ਘੱਟ ਤੋਂ ਘੱਟ 44 ਲੋਕਾਂ ਦੀ ਜਾਨ ਚਲੀ ਗਈ। ਇਸ ਕਿਸ਼ਤੀ ਵਿਚ ਸੈਂਕੜੇ ਲੋਕ ਸਵਾਰ ਸਨ। ਸਥਾਨਕ ਮੀਡੀਆ ਦੇ ਅਨੁਸਾਰ, ਹਾਦਸੇ ਦੇ ਸਮੇਂ ਕਿਸ਼ਤੀ ਵਿਚ ਕਿੰਨੇ ਲੋਕ ਸਵਾਰ ਸਨ, ਇਹ ਦੱਸਣਾ ਬਹੁਤ ਹੀ ਮੁਸ਼ਕਲ ਹੈ ਕਿਉਂਕਿ ਨਿਰਧਾਰਤ ਸਮਰਥਾ ਨਾਲੋਂ ਜ਼ਿਆਦਾ ਲੋਕਾਂ ਨੂੰ ਲੈ ਜਾਇਆ ਜਾ ਰਿਹਾ ਸੀ। ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜਦ ਕਿਸ਼ਤੀ ਡੁੱਬੀ ਤਾਂ ਉਸ ਵਿਚ 400-500 ਲੋਕ ਸਵਾਰ ਰਹੇ ਹੋਣਗੇ। ਕਿਸ਼ਤੀ ਡੁੱਬਣ ਤੋਂ ਬਾਅਦ ਲੋਕਾਂ ਨੂੰ ਝੀਲ ਤੋਂ ਕੱਢਣ ਦੇ ਲਈ ਜੋ ਬਚਾਅ ਮੁਹਿੰਮ ਚਲਾਈ ਗਈ ਉਸ ਵਿਚ 37 ਲੋਕਾਂ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ। ਲੇਕਿਨ ਹਨ੍ਹੇਰਾ ਹੋਣ ਤੋਂ ਬਾਅਦ ਬਚਾਅ ਮੁਹਿੰਮ ਰੁਕਾਵਟ ਆਈ। ਹਾਲਾਂਕਿ ਰੀਜਨਲ ਕਮਿਸ਼ਨਰ ਜੌਨ ਮੋਂਗੇਲਾ ਨੇ ਸਥਾਨਕ ਚੈਨਲ ਨੂੰ ਦੱਸਿਆ ਕਿ ਬਚਾਅ ਮੁਹਿੰਮ ਸਵੇਰੇ ਮੁੜ ਸ਼ੁਰੂ ਕੀਤੀ ਜਾਵੇਗੀ।  ਦੱਸ ਦੇਈਏ ਕਿ ਪੂਰਵੀ ਅਫ਼ਰੀਕੀ ਦੇਸ਼ ਵਿਚ ਕਿਸ਼ਤੀ ਹਾਦਸੇ ਆਮ ਗੱਲ ਹੈ, ਜਿੱਥੇ ਘਾਟ ਅਕਸਰ ਅਤਿ ਸੰਵੇਦਨਸ਼ੀਲ ਅਤੇ ਅਸੁਰੱਖਿਅਤ ਹੁੰਦੇ ਹਨ। 2011 ਵਿਚ ਹਿੰਦ ਮਹਾਸਾਗਰ ਵਿਚ ਜਾਂਜੀਬਾਰ ਟਾਪੂ ਦੇ ਕਰੀਬ Îਇਕ ਜਹਾਜ਼ ਡੁੱਬ ਗਿਆ ਸੀ, ਇਸ ਹਾਦਸੇ ਵਿਚ ਲਗਭਗ 200 ਲੋਕਾਂ ਦੀ ਮੌਤ ਹੋ ਗਈ ਸੀ। 

ਹੋਰ ਖਬਰਾਂ »