ਵਾਸ਼ਿੰਗਟਨ, 21 ਸਤੰਬਰ, (ਹ.ਬ.) : ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਹੈ ਕਿ ਅਪਣੀ ਆਰਥਿਕ ਤਾਕਤ ਦੇ ਨਾਲ ਹਮਲਾਵਰ ਸੈਨਾ ਵਾਲੀ ਅਤੇ ਧਾਰਮਿਕ ਘੱਟ ਗਿਣਤੀਆਂ ਨਾਲ ਭਿਆਨਕ ਢੰਗ ਨਾਲ ਪੇਸ਼ ਆਉਣ ਵਾਲੀ ਚੀਨ ਦੀ ਸਰਕਾਰ ਦੇਸ਼ ਦੇ ਲਈ ਰੂਸ ਤੋਂ ਜ਼ਿਆਦਾ ਵੱਡਾ ਖ਼ਤਰਾ ਹੈ। ਉਨ੍ਹਾਂ ਨੇ ਚੀਨ ਦੀ ਸਰਕਾਰ ਨੂੰ ਸਭ ਕੁਝ ਅਪਣੇ ਕੰਟਰੋਲ ਵਿਚ ਰੱਖਣ ਵਾਲੀ ਅਤੇ ਗੈਰ ਪਾਰਦਰਸ਼ੀ  ਦੱਸਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਚੀਨ ਕਈ ਚੁਣੌਤੀਆਂ ਪੇਸ਼ ਕਰ ਰਿਹਾ ਹੈ।
ਪੋਂਪੀਓ ਨੇ ਫਾਕਸ ਨਿਊਜ਼ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਵਲਾਦੀਮਿਰ ਪੁਤਿਨ ਦੀ ਅਗਵਾਈ ਵਿਚ ਰੂਸ ਹੁਣ ਵੀ ਧੌਂਸ ਜਮਾਉਂਦਾ ਹੈ। ਸਾਨੂੰ ਉਨ੍ਹਾਂ ਰੋਕਣ ਦੀ ਜ਼ਰੂਰਤ ਹੈ। ਲੇਕਿਨ ਲੰਬੇ ਸਮੇਂ ਵਿਚ ਜੇਕਰ ਆਪ ਉਨ੍ਹਾਂ ਚੀਜ਼ਾਂ 'ਤੇ ਧਿਆਨ ਦੇਣ ਜੋ ਅਮਰੀਕੀਆਂ ਦੀ ਰੋਜਗਾਰ ਦੇ ਲਈ ਖ਼ਤਰਾ ਹੈ, ਜੋ ਅਮਰੀਕਾ ਦੇ ਆਰਥਿਕ ਵਾਧੇ ਨੂੰ ਖ਼ਤਰੇ ਵਿਚ ਪਾਉਂਦਾ ਹੈ ਤਾਂ ਚੀਨ, ਅਮਰੀਕਾ ਦੇ ਲਈ ਜ਼ਿਆਦਾ ਵੱਡਾ ਖਤਰਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੈਰ ਪਾਰਦਰਸ਼ੀ ਸਰਕਾਰ ਹੈ। ਇਹ  ਸਾਡੀ ਬੌਦਿਕ ਸੰਪਦਾ, ਅਪਣੀ ਧਾਰਮਿਕ ਘੱਟ ਗਿਣਤੀਆਂ ਦੇ ਨਾਲ ਭਿਆਨਕ ਢੰਗ ਨਾਲ ਪੇਸ਼ ਆਉਂਦੀ ਹੈ। 

ਹੋਰ ਖਬਰਾਂ »