ਪੰਚਕੂਲਾ, 22 ਸਤੰਬਰ, (ਹ.ਬ.) : ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਦੀ ਸਭ ਤੋਂ ਵੱਡੀ ਰਾਜ਼ਦਾਰ ਹਨੀਪ੍ਰੀਤ  ਸਮੇਤ ਸਾਰੇ ਮੁਲਜ਼ਮਾਂ 'ਤੇ ਚਲ ਰਹੇ ਪੰਚਕੂਲਾ ਹਿੰਸਾ ਮਾਮਲੇ ਵਿਚ ਸ਼ੁੱਕਰਵਾਰ ਨੂੰ ਐਡੀਸ਼ਨਲ ਸੈਸ਼ਨ ਜੱਜ ਨੀਰਜਾ ਕੁਲਵੰਤ ਕਲਸਨ ਦੀ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਮੁਲਜ਼ਮ ਹਨੀਪ੍ਰੀਤ ਵੀਡੀਓ ਕਾਨਫਰੰਸਿੰਗ ਜ਼ਰੀਏ ਕੋਰਟ ਵਿਚ ਪੇਸ਼ ਹੋਈ, ਜਦ ਕਿ ਹੋਰ ਮੁਲਜ਼ਮ ਕੋਰਟ ਵਿਚ ਸਿੱਧੇ ਤੌਰ 'ਤੇ ਪੇਸ਼ ਹੋਏ।  ਸੁਣਵਾਈ ਵਿਚ ਅੱਜ ਵੀ ਮਾਮਲੇ ਨੂੰ ਲੈ ਕੇ ਦੋਸ਼ ਆਇਦ ਨਹੀਂ ਹੋ ਸਕੇ। ਐਡਵੋਕੇਟ ਅਭਿਸ਼ੇਕ ਸਿੰਘ ਰਾਣਾ ਨੇ ਦੱਸਿਆ ਕਿ ਹਾਲ ਹੀ ਵਿਚ ਗ੍ਰਿਫ਼ਤਾਰ ਹੋਏ 11 ਮੁਲਜ਼ਮਾਂ ਦਾ ਸਪਲੀਮੈਂਟ ਚਾਲਾਨ ਅਜੇ ਕੋਰਟ ਵਿਚ ਪੇਸ਼ ਹੋਣਾ ਬਾਕੀ ਹੈ। ਇਸ ਤੋਂ ਬਾਅਦ ਸਾਰੇ ਮੁਲਜ਼ਮਾਂ ਦੇ ਦੋਸ਼ਾਂ 'ਤੇ ਬਹਿਸ ਕੀਤੀ ਜਾਵੇਗੀ। ਬਹਿਸ ਤੋਂ ਬਾਅਦ ਹੀ ਹਨੀਪ੍ਰੀਤ ਸਮੇਤ  ਸਾਰੇ ਮੁਲਜ਼ਮਾਂ 'ਤੇ ਦੋਸ਼ ਤੈਅ ਕੀਤੇ ਜਾਣਗੇ। ਮਾਮਲੇ ਦੀ ਅਗਲੀ ਸੁਣਵਾਈ ਦੇ ਲਈ ਕੋਰਟ ਨੇ 29 ਅਕਤੂਬਰ ਦੀ ਤਾਰੀਕ ਲਗਾਈ ਹੈ। ਗੌਰਤਲਬ ਹੈ ਕਿ ਹਨੀਪ੍ਰੀਤ ਦੇ ਖ਼ਿਲਾਫ਼ ਐਫਆਈਆਰ 345 ਵਿਚ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।  ਸਾਧਵੀ ਬਲਾਤਕਾਰ ਮਾਮਲੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ਵਿਚ ਹਿੰਸਾ ਭੜਕਾਉਣ ਅਤੇ ਦੇਸ਼ਧਰੋਹ ਮਾਮਲੇ ਵਿਚ ਹਨੀਪ੍ਰੀਤ ਮੁਲਜ਼ਮ ਹੈ। 

ਹੋਰ ਖਬਰਾਂ »