ਭਾਰਤੀ ਸੁਰੱਖਿਆ ਬਲਾਂ ਨੇ ਫਾਇਰਿੰਗ ਕਰਕੇ ਹੈਲੀਕਾਪਟਰ ਭਜਾਇਆ
ਨਵੀਂ ਦਿੱਲੀ, 1 ਅਕਤੂਬਰ, ਹ.ਬ. : ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪੁੰਛ ਸੈਕਟਰ 'ਚ ਪਾਕਿਸਤਾਨੀ ਹੈਲੀਕਾਪਟਰ ਦਾਖਲ ਹੋਣ ਦੀ ਖ਼ਬਰ ਸਾਹਮਣੇ ਆਉਣ ਮਗਰੋਂ ਕੁਝ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ। ਤਸਵੀਰ ਵਿਚ ਪੀਓਕੇ ਦੇ ਪ੍ਰਧਾਨ ਮੰਤਰੀ ਫਾਰੂਕ ਹੈਦਰ ਵੀ ਦਿਖਾਈ ਦਿੱਤੇ। ਰਿਪੋਰਟ ਮੁਤਾਬਕ ਪਾਕਿਸਤਾਨੀ ਹੈਲੀਕਾਪਟਰ ਭਾਰਤੀ ਹਵਾਈ ਸਰਹੱਦ 'ਚ ਕਰੀਬ 700 ਮੀਟਰ ਅੰਦਰ ਤੱਕ ਦਾਖਲ ਹੋ ਗਿਆ ਸੀ। ਇਸ ਤੋਂ ਬਾਅਦ ਭਾਰਤੀ ਸੁਰੱਖਿਆ ਬਲਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਹੈਲੀਕਾਪਟਰ ਵਾਪਸ ਪਰਤ ਆਇਆ ਸਮਾਚਾਰ ਏਜੰਸੀ ਨੇ ਭਾਰਤੀ ਸਰੱਹਦ 'ਚ ਪਾਕਿਸਤਾਨੀ ਹੈਲੀਕਾਪਟਰ ਦੇ ਦਾਖਲ ਹੋਣ ਦਾ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿਚ ਭਾਰਤੀ ਸੁਰੱਖਿਆ ਬਲਾਂ ਵੱਲੋਂ ਫਾਇਰਿੰਗ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਹਨ। ਜੰਮੂ-ਕਸ਼ਮੀਰ 'ਚ ਸੈਨਾ ਦੇ ਪੀਆਰਓ ਲੈਫਟੀਨੈਂਟ ਦੇਵੇਂਦਰ ਆਨੰਦ ਨੇ ਦੱਸਿਆ ਕਿ ਹੈਲੀਕਾਪਟਰ ਕਾਫੀ ਉਚਾਈ ਤੇ ਸੀ ਅਤੇ ਉਸ ਨੇ ਕਰੀਬ 12 ਵੱਜ ਕੇ 10 ਮਿੰਟ ਤੇ ਭਾਰਤੀ ਹਵਾਈ ਸਰਹੱਦ ਦਾ ਉਲੰਘਣ ਕੀਤਾ। ਅਜਿਹਾ ਲਗਦਾ ਹੈ ਕਿ ਹੈਲੀਕਾਪਟਰ ਸਿਵਿਲੀਅਨ ਸੀ ਅਤੇ ਪੰਜ ਮਿੰਟ ਤੱਕ ਭਾਰਤੀ ਹਵਾਈ ਸਰਹੱਦ 'ਚ ਰਿਹਾ। ਹਾਲਾਂਕਿ ਭਾਰਤੀ ਸੁਰੱਖਿਆਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਹੈਲੀਕਾਪਟਰ ਵਾਪਸ ਚਲਾ ਗਿਆ ਸੀ।

ਹੋਰ ਖਬਰਾਂ »