ਵਾਸ਼ਿੰਗਟਨ, 2 ਅਕਤੂਬਰ, (ਹ.ਬ.) : ਅਮਰੀਕੀ ਉਤਪਾਦਾਂ 'ਤੇ ਟੈਕਸ ਲਗਾਉਣ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਭਾਰਤ ਦੀ  ਆਲੋਚਨਾ ਕੀਤੀ।  ਇਸ ਦੇ ਨਾਲ ਹੀ ਟਰੰਪ ਨੇ ਕਿਹਾ ਕਿ ਭਾਰਤ, ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ। ਭਾਰਤ ਦੁਆਰਾ ਹਾਲ ਹੀ ਵਿਚ ਦੂਜੀ ਵਾਰ ਅਮਰੀਕੀ ਉਤਪਾਦਾਂ 'ਤੇ ਕਥਿਤ ਤੌਰ 'ਤੇ ਹੋਰ ਟੈਕਸ ਲਗਾਉਣ ਨੂੰ ਲੈ ਕੇ  ਟਰੰਪ ਨੇ ਇਹ ਦੋਸ਼ ਲਗਾਇਆ ਹੈ। ਵਾਈਟ ਹਾਊਸ ਵਿਚ ਅਪਣੇ ਗੁਆਢੀ ਮੁਲਕਾਂ ਮੈਕਸਿਕੋ ਅਤੇ ਕੈਨੇਡਾ ਦੇ ਨਾਲ ਨਵੇਂ ਵਪਾਰ ਸਮਝੌਤੇ ਦਾ ਐਲਾਨ  ਕਰਨ ਤੋਂ ਬਾਅਦ ਪ੍ਰੈਸ ਕਾਨਫ਼ਰੰਸ ਵਿਚ ਉਨ੍ਹਾਂ ਅਪਣੇ ਦੋਸ਼ ਦੇ ਮੱਦੇਨਜ਼ਰ ਭਾਰਤ ਨੂੰ 'ਟੈਰਿਸ ਦਾ ਬਾਦਸ਼ਾਹ' ਤੱਕ ਕਰਾਰ ਦੇ ਦਿੱਤਾ।ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਭਾਰਤੀ ਉਤਪਾਦਾਂ 'ਤੇ ਵੀ ਸਮਾਨ ਟੈਰਿਫ ਲਗਾਉਣ ਦੀ ਧਮਕੀ ਦੇਣ ਤੋ ਬਾਅਦ ਭਾਰਤੀਆਂ ਨੇ ਉਨ੍ਹਾਂ ਕਿਹਾ ਕਿ ਉਹ ਅਮਰੀਕਾ ਨਾਲ ਵਪਾਰ ਸਮਝੌਤਾ ਕਰਨਾ ਚਾਹੁੰਦਾ ਹੈ। ਟਰੰਪ ਦਾ ਇਹ ਬਿਆਨ Îਇੱਕ ਦਿਨ ਪਹਿਲਾਂ ਹੀ ਭਾਰਤ ਵਿਚ ਸੀਨੀਅਰ ਅਧਿਕਾਰੀਆਂ ਨਾਲ ਦੁਵੱਲੇ ਵਪਾਰ ਸਮਝੌਤੇ 'ਤੇ ਚਰਚਾ ਕਰਨ ਤੋਂ ਬਾਅਦ ਅਮਰੀਕੀ ਸਹਾਇਕ ਵਪਾਰ ਪ੍ਰਤੀਨਿਧੀ ਮਾਰਕ ਲਿੰਸਕੌਟ ਦੇ ਵਤਨ ਪਰਤਣ ਤੋਂ ਬਾਅਦ ਆਇਆ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.