11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਜਾਣਗੇ ਐਂਡਰਿਊ ਸ਼ੀਅਰ

ਚੰਡੀਗੜ੍ਹ, 2 ਅਕਤੂਬਰ, (ਹ.ਬ.) : ਕੈਨੇਡਾ ਵਿਚ ਵਿਰੋਧੀ ਧਿਰ ਦੇ ਨੇਤਾ ਐਂਡਰਿਊ ਸ਼ੀਅਰ ਪੰਜਾਬ ਦੇ ਮਹਿਮਾਨ ਹੋਣਗੇ ਅਤੇ ਉਨ੍ਹਾਂ  ਨੂੰ ਚੰਡੀਗੜ੍ਹ ਤੋਂ ਸ੍ਰੀ ਦਰਬਾਰ ਸਾਹਿਬ ਜਾਣ ਦੇ ਲਈ ਸਰਕਾਰੀ ਹੈਲੀਕਾਪਟਰ ਮੁਹੱਈਆ ਕਰਵਾਇਆ ਜਾਵੇਗਾ। ਪਹਿਲੀ ਵਾਰ ਪੰਜਾਬ ਆ ਰਹੇ ਐਂਡਰਿਊ ਸ਼ੀਅਰ ਨੇ 23 ਸਤੰਬਰ ਨੂੰ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਸੀ ਕਿ ਉਹ 10 ਅਕਤੂਬਰ ਨੂੰ ਚੰਡੀਗੜ੍ਹ ਵਿਚ ਸੈਕਟਰ 9 ਵਿਚ ਕੇਵਲ ਸਿੰਘ ਢਿੱਲੋਂ ਦੇ ਸੱਦੇ 'ਤੇ ਕੈਨੇਡਾ-ਪੰਜਾਬ ਫੋਰਮ ਦੇ ਪ੍ਰੋਗਰਾਮ ਵਿਚ ਸ਼ਿਰਕਤ ਕਰਨਗੇ ਜਿੱਥੇ ਭਾਰਤ ਅਤੇ ਕੈਨੇਡਾ ਦੇ ਵਿਚ ਕਾਰੋਬਾਰ ਨੂੰ ਵਧਾਉਣ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਇਸ ਤੋਂ ਬਾਅਦ 11 ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਜਾਣਾ ਅਤੇ ਮੁੱਖ ਮੰਤਰੀ ਨਾਲ ਵੀ ਮਿਲਣਾ ਚਾਹੁੰਦੇ ਹਨ। ਸਰਕਾਰ ਨੇ ਉਨ੍ਹਾਂ  ਦੇ ਪੱਤਰ ਦੇ ਜਵਾਬ ਵਿਚ ਭੇਜੇ ਪੱਤਰ ਵਿਚ ਉਨ੍ਹਾਂ ਸਟੇਟ ਗੈਸਟ ਬਣਾਉਣ ਅਤੇ ਅੰਮ੍ਰਿਤਸਰ ਜਾਣ ਦੇ ਲਈ ਹੈਲੀਕਾਪਟਰ ਦੇਣ ਦੀ ਗੱਲ ਕਹੀ ਹੈ।

ਹੋਰ ਖਬਰਾਂ »

ਹਮਦਰਦ ਟੀ.ਵੀ.