ਮੋਗਾ, 2 ਅਕਤੂਬਰ, (ਹ.ਬ.) : ਮੋਗਾ ਬੰਬ ਬਲਾਸਟ ਮਾਮਲੇ ਦੇ ਤਾਰ ਉੜੀਸਾ ਨਾਲ ਜੁੜ ਗਏ ਹਨ।  ਸੰਗਰੂਰ ਦੇ ਭੂਪੇਸ਼ ਰਾਜੇਆਣਾ ਦਾ ਉੜੀਸਾ ਵਿਚ ਰਹਿਣ ਵਾਲਾ ਰਿਸ਼ਤੇਦਾਰ ਪਾਰਸਲ ਬੰਬ ਉਸ ਨੂੰ ਸੰਗਰੂਰ ਭੇਜਣ ਦੇ ਲਈ ਮੋਗਾ ਆਇਆ ਸੀ। ਪੁਲਿਸ ਦੁਆਰਾ ਸ਼ਹਿਰ ਦੀ ਖੰਗਾਲੀ ਸੀਸੀਟੀਵੀ ਫੁਟੇਜ ਦੇ ਆਧਾਰ 'ਤੇ  ਪਛਾਣ ਹੋਣ ਤੋਂ ਬਾਅਦ ਮੁਲਜ਼ਮ ਦੀ ਗ੍ਰਿਫ਼ਤਾਰੀ ਦੇ ਲਈ ਪੁਲਿਸ ਦੀ ਟੀਮ ਉੜੀਸਾ ਪਹੁੰਚ ਗਈ ਹੈ। ਸੀਸੀਟੀਵੀ ਫੁਟੇਜ ਦੇ ਆਧਾਰ 'ਤੇ ਕਈ ਹੋਰ ਲੋਕਾਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿੱਛ ਕੀਤੀ ਗਈ। ਪੁਲਿਸ ਸੂਤਰਾਂ ਅਨੁਸਾਰ 26 ਸਤੰਬਰ ਨੂੰ ਸ਼ਹਿਰ ਦੇ ਚੈਂਬਰ ਰੋਡ 'ਤੇ ਹੋਏ ਬੰਬ ਬਲਾਸਟ ਮਾਮਲੇ ਵਿਚ ਪੁਲਿਸ ਨੇ ਮੁਲਜ਼ਮ ਦੀ ਪਛਾਣ ਕਰ ਲਈ ਹੈ। ਸੂਦ ਕੋਰੀਅਰ 'ਤੇ ਪਾਰਸਲ ਬੰਬ  ਦੇ ਕੇ ਜਾਣ ਵਾਲਾ ਉੜੀਸਾ ਦਾ ਰਹਿਣ ਵਾਲਾ ਅਤੇ ਭੂਪੇਸ਼ ਦਾ ਰਿਸ਼ਤੇਦਾਰ ਹੈ। ਸੂਤਰਾਂ ਦੇ ਮੁਤਾਬਕ ਪ੍ਰਾਪਰਟੀ ਵਿਵਾਦ ਦੇ ਚਲਦਿਆਂ ਉਸ ਨੇ ਭੂਪੇਸ਼ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਉਸ ਨੂੰ ਪਤਾ ਸੀ ਕਿ ਭੂਪੇਸ਼ ਦੀ ਸੱਸ ਦੀ ਰਾਏਪੁਰ ਵਿਚ ਹੱਤਿਆ ਹੋਈ ਸੀ।  ਉਸ ਮਾਮਲੇ ਵਿਚ ਮੋਗਾ ਦੇ ਸਮਾਧਭਾਈ ਦਾ ਗੁਰਭੇਜ ਸਿੰਘ ਦੇਹਰਾਦੂਨ ਜੇਲ੍ਹ ਵਿਚ ਬੰਦ ਹੈ। ਇਸ ਲਈ ਜੇਕਰ ਕੁਝ ਘਟਨਾ ਹੋਵੇਗੀ ਤਾਂ ਇਸ ਦਾ ਸਿੱਧਾ ਸ਼ੱਕ ਗੁਰਭੇਜ ਸਿੰਘ 'ਤੇ ਜਾਵੇਗਾ। ਇਸ ਲਈ ਉਸ ਨੇ ਮੋਗਾ ਤੋਂ ਪਾਰਸਲ ਬੰਬ ਸੰਗਰੂਰ ਭੇਜਿਆ ਸੀ ਲੇਕਿਨ ਬਲਾਸਟ ਹੋ ਗਿਆ। ਦੇਹਰਾਦੂਨ ਜੇਲ੍ਹ ਤੋਂ ਲਿਆਏ ਗਏ ਗੁਰਭੇਜ ਸਿੰਘ ਕੋਲੋਂ ਬਲਾਸਟ ਮਾਮਲੇ ਅਤੇ 17 ਜਨਵਰੀ 2013 ਨੂੰ ਪਿੰਡ ਉਗੋਕੇ ਦੇ ਅਜਮੇਰ ਸਿੰਘ ਦੀ ਹੱਤਿਆ ਦੇ ਮਾਮਲੇ ਵਿਚ ਕੋਈ ਖ਼ਾਸ ਜਾਣਕਾਰੀ ਨਹੀਂ ਮਿਲ ਸਕੀ ਹੈ।

ਹੋਰ ਖਬਰਾਂ »