ਵਾਸ਼ਿੰਗਟਨ, 4 ਅਕਤੂਬਰ, (ਹ.ਬ.) : ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਭਾਰਤ ਦੇ ਦੋ ਦਿਨ ਦੇ ਦੌਰੇ 'ਤੇ ਪਹੁੰਚ ਗਏ ਹਨ। ਭਾਰਤ ਅਤੇ ਰੂਸ ਦੇ ਵਿਚ ਐਸ-400 ਏਅਰ ਡਿਫੈਂਸ ਸਿਸਟਮ ਦੀ ਡੀਲ ਸਾਈਨ ਹੋਵੇਗੀ। ਪੰਜ ਬਿਲੀਅਨ ਡਾਲਰ ਦੀ ਸਾਈਨ ਹੋਣ ਤੋਂ ਪਹਿਲਾਂ ਅਮਰੀਕਾ ਵਲੋਂ ਅਸਿੱਧੇ ਤੌਰ 'ਤੇ ਨਵੀਂ ਦਿੱਲੀ ਨੂੰ ਪਾਬੰਦੀਆਂ ਦੀ ਧਮਕੀ ਦਿੱਤੀ ਗਈ ਹੈ। ਅਮਰੀਕਾ ਨੇ ਬੁੱਧਵਾਰ ਨੂੰ ਅਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਰੂਸ ਦੇ ਨਾਲ ਹੋਣ ਵਾਲੇ ਵਪਾਰਕ ਸਬੰਧਾਂ ਤੋਂ ਬਚਣ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਫੇਰ ਉਨ੍ਹਾਂ 'ਤੇ ਅਮਰੀਕੀ ਪਾਬੰਦੀਆਂ ਦਾ ਖ਼ਤਰਾ ਵਧ ਸਕਦਾ ਹੈ। ਇਹ ਚਿਤਾਵਨੀ ਅਮਰੀਕਾ ਵਲੋਂ ਅਜਿਹੇ ਸਮੇਂ ਆਇਆ ਹੈ ਜਦ ਰੂਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਪੁਤਿਨ ਦੇ ਭਾਰਤ ਦੌਰੇ 'ਤੇ ਐਸ-400 ਦੀ ਡੀਲ ਸਾਈਨ ਹੋਵੇਗੀ। ਪਿਛਲੇ ਮਹੀਨੇ ਹੀ ਅਮਰੀਕਾ ਨੇ ਕਾਟਸਾ ਯਾਨੀ ਕਾਊਂਟਰਿੰਗ ਅਮਰੀਕਾਜ਼ ਐਡਵਰਸਰੀਜ਼ ਥਰੂ ਸੈਂਕਸ਼ਨ ਐਕਟ ਦੇ ਤਹਿਤ ਪਾਬੰਦੀਆਂ ਲਾਗੂ ਕਰਨ ਦਾ ਨਵਾਂ ਨਿਯਮ ਇਸ ਵਿਚ ਜੋੜਿਆ ਹੈ। ਅਗਸਤ ਵਿਚ ਆਏ ਇਸ ਨਿਯਮ ਤਹਿਤ ਹੀ ਵਾਈਟ ਹਾਊਸ ਵਲੋਂ ਚੀਨ 'ਤੇ ਰਸ਼ੀਅਨ ਮਿਜ਼ਾਈਲ ਡਿਫੈਂਸ ਅਤੇ ਫਾਈਟਰ ਜੈਟਸ ਖਰੀਦਣ ਤੋਂ ਬਾਅਦ ਪਾਬੰਦੀਆਂ ਲਗਾਈਆਂ ਹਨ। ਕਾਟਸਾ ਕਾਨੂੰਨ ਤਹਿਤ ਦੁਨੀਆ ਭਰ ਵਿਚ ਰੂਸ ਦੀ ਸਰਗਰਮੀਆ ਨੂੰ ਕੰਟਰੋਲ ਕਰਨਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੇ ਕਾ ਕਿ ਅਸੀਂ ਅਪਣੇ ਸਾਥੀਆਂ ਨੂੰ ਅਪੀਲ ਕਰਦੇ ਹਨ ਕਿ ਉਹ ਰੂਸ ਦੇ ਨਾਲ ਅਜਿਹੇ ਵਪਾਰ ਤੋਂ ਬਚਣ ਜਿਸ ਕਾਰਨ ਉਨ੍ਹਾਂ 'ਤੇ ਕਾਟਸਾ ਤਹਿਤ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ। 

ਹੋਰ ਖਬਰਾਂ »