ਮੁੰਬਈ, 6 ਅਕਤੂਬਰ, (ਹ.ਬ.) : ਮਹੇਸ਼ ਭੱਟ ਦੀ ਵੱਡੀ ਧੀ ਪੂਜਾ ਭੱਟ Îਇੱਕ ਵਾਰ ਮੁੜ ਸੁਰਖੀਆਂ ਵਿਚ ਹੈ। ਹਾਲ ਹੀ ਵਿਚ ਉਨ੍ਹਾਂ ਨੇ ਇੰਡੀਆ ਟੁਡੇ ਕਾਨਕਲੇਵ ਈਸਟ 2018 ਵਿਚ ਸ਼ਿਰਕਤ ਕੀਤੀ। ਇਸ ਮੌਕੇ 'ਤੇ ਉਨ੍ਹਾਂ ਨੇ ਕਈ  ਮੁੱਦਿਆਂ 'ਤੇ ਬੇਬਾਕੀ ਨਾਲ ਅਪਣੀ ਰਾਏ ਰੱਖੀ। ਉਨ੍ਹਾਂ ਨੇ ਅਪਣੇ ਪੁਰਾਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਹੈਰਾਨੀਜਨਕ ਖੁਲਾਸੇ ਕੀਤੇ। ਉਨ੍ਹਾਂ  ਦੱਸਿਆ ਕਿ ਉਹ ਇੱਕ ਸ਼ਰਾਬੀ ਦੇ ਨਾਲ ਰਿਲੇਸ਼ਨਸ਼ਿਪ ਵਿਚ ਸੀ ਅਤੇ ਸ਼ੋਸ਼ਣ ਦਾ ਸ਼ਿਕਾਰ ਹੋਈ ਸੀ। ਪੂਜਾ ਭੱਟ ਨੇ ਇੱਕ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਇੱਕ ਸ਼ਰਾਬੀ ਦੇ ਨਾਲ ਰਿਲੇਸ਼ਨਸ਼ਿਪ ਵਿਚ ਸੀ। ਉਹ ਮੈਨੂੰ ਮਾਰਦਾ ਸੀ। ਉਨ੍ਹਾਂ ਨੇ ਕਈ ਹੋਰ ਅਨੁਭਵ ਵੀ ਸਾਂਝੇ ਕੀਤੇ। ਪੂਜਾ ਭੱਟ ਨੇ ਅੱਗੇ ਦੱਸਿਆ, ਮਹੇਸ਼ ਭੱਟ ਜਿਵੇਂ  ਵੱਡੇ ਫ਼ਿਲਮਕਾਰ ਦੀ ਧੀ ਹੋਣ ਨਾਲ ਮੇਰਾ ਦੁੱਖ ਘੱਟ ਨਹੀਂ ਹੋਇਆ। ਮੇਰੇ ਨਾਲ ਬੁਰਾ ਸਲੂਕ ਕੀਤਾ ਗਿਆ। ਜਦੋਂ ਦੁਨੀਆ ਨੂੰ ਤੁਸੀਂ ਸੱਚ ਦੱਸਦੋ ਹੋ ਤਾਂ ਉਹ ਆਪ ਨੂੰ ਪਾਗਲ ਕਹਿ ਦਿੰਦੇ ਹਨ ਜਾਂ ਖਾਰਜ ਕਰ ਦਿੰਦੇ ਹਨ, ਮੈਂ ਸੱਚ ਵਿਚ ਭਰੋਸਾ ਕਰਦੀ ਹਾਂ। ਉਨ੍ਹਾਂ ਨੇ ਕਿਹਾ, ਮੈਂ ਇਹ ਯਕੀਨ ਕਰਨਾ ਚਾਹੁੰਦੀ ਹਾਂ ਕਿ ਚੀਜ਼ਾਂ ਬਦਲ ਗਈਆਂ ਹਨ, ਲੇਕਿਨ ਹਕੀਕਤ ਇਹ ਹੈ ਕਿ ਕੁਝ ਵੀ ਨਹੀਂ ਬਦਲਦਾ ਹੈ ਜਦ ਤੱਕ ਕਿ ਆਪ ਦੇ ਘਰ ਅਤੇ ਬੈਡਰੂਮ ਵਿਚ ਕੁਝ ਨਾ ਬਦਲਿਆ ਹੋਵੇ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਆਪ ਜੇਕਰ ਅਪਣੇ ਅਗਰੇਸ਼ਨ ਨੂੰ ਕੱਢ ਪਾ ਰਹੇ ਹਨ ਤਾਂ ਇਹ ਵੱਡੀ ਗੱਲ ਹੈ। ਪੂਜਾ ਭੱਟ ਨੇ ਮਹਿਲਾ ਸ਼ੋਸ਼ਣ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ, ਜਦ ਆਪ ਦੇ ਖੁਦ ਦੇ ਘਰ ਸੁਰੱਖਿਅਤ ਨਹੀਂ ਹੋਣਗੇ ਤਦ ਤੱਕ ਦੁਨੀਆ ਸੁਰੱਖਿਅਤ ਨਹੀਂ ਹੋਵੇਗੀ। 90 ਪ੍ਰਤੀਸ਼ਤ ਸ਼ੋਸ਼ਣ ਅਤੇ ਤਸੀਹੇ ਘਰ ਦੇ ਅੰਦਰ ਹੀ  ਹੁੰਦੇ ਹਨ।  ਤਨੂਸ਼੍ਰੀ ਦੱਤਾ ਮਾਮਲੇ 'ਤੇ ਵੀ ਪੂਜਾ ਭੱਟ ਨੇ ਵੀ ਪ੍ਰਤੀਕ੍ਰਿਆ ਪ੍ਰਗਟ ਕੀਤੀ। ਉਨ੍ਹਾਂ ਨੇ ਕਿਹਾ, ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ। ਲੇਕਿਨ ਸਵਾਲ ਇਹ ਵੀ ਹੈ ਕਿ ਜਾਂਚ ਕੌਣ ਕਰੇਗਾ। ਉਨ੍ਹਾਂ ਨੇ Îਇਹ ਵੀ ਕਿਹਾ ਕਿ ਨਾਨਾ ਪਾਟੇਕਰ  ਚੰਗੇ ਇਨਸਾਨ ਹਨ ਲੇਕਿਨ ਤਨੂਸ੍ਰੀ ਦੀ ਆਵਾਜ਼ ਨਹੀਂ ਦਬਣੀ ਚਾਹੀਦੀ।

ਹੋਰ ਖਬਰਾਂ »

ਹਮਦਰਦ ਟੀ.ਵੀ.