ਔਟਵਾ, 9 ਅਕਤੂਬਰ, (ਹ.ਬ.) : ਕੈਨੇਡਾ ਦੇ ਇੱਕ ਸ਼ਖਸ ਦੀ ਕਿਸਮਤ ਪੁਰਾਣੇ ਕੱਪੜਿਆਂ ਨਾਲ ਭਰੀ ਅਲਮਾਰੀ ਦੇ ਦਰਵਾਜ਼ੇ ਖੁਲ੍ਹਣ ਦੇ ਨਾਲ ਹੀ ਮਿਹਰਬਾਨ ਹੋ ਗਈ। ਸਫਾਈ ਦੌਰਾਨ ਉਸ ਦੇ ਜੈਕੇਟ ਤੋਂ ਇੱਕ ਲਾਟਰੀ Îਟਿਕਟ ਨਿਕਲੀ ਜਿਸ ਨੇ ਉਸ ਨੂੰ 1.35 ਮਿਲੀਅਨ ਡਾਲਰ ਯਾਨੀ 9.95 ਕਰੋੜ ਰੁਪਏ ਜਿਤਾ ਦਿੱਤੇ। ਇਸ ਸ਼ਖਸ ਦਾ ਨਾਂ ਗ੍ਰੇਗੋਰਿਓ ਡੀ ਸੇਂਟਿਸ ਹੈ ਅਤੇ ਉਸ ਨੇ ਦਸ ਮਹੀਨੇ ਪਹਿਲਾਂ ਲਾਟਰੀ Îਟਿਕਟ ਖਰੀਦੀ ਸੀ। ਅਜੀਬ ਗੱਲ ਇਹ ਹੈ ਕਿ ਅਲਮਾਰੀ ਦੀ ਸਫਾਈ ਉਸ ਨੇ ਅਪਣੀ ਭੈਣ ਦੇ ਕਾਫੀ ਜ਼ੋਰ ਦੇਣ 'ਤੇ ਕੀਤੀ ਸੀ। ਲਾਟਰੀ ਵਾਲੀ ਕੰਪਨੀ ਲੋਟੋ ਕਿਊਬੇਕ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਜਦ ਉਸ ਨੇ  ਟਿਕਟ ਨੰਬਰ ਦੇਖਿਆ ਤਾਂ ਉਸ ਨੇ ਸੋਚਿਆ ਕਿ ਡਿਸਪਲੇਅ 'ਤੇ ਜਿੱਤੀ ਹੋਈ ਰਕਮ 1750 ਕੈਨੇਡੀਅਨ ਡਾਲਰ ਸੀ ਲੇਕਿਨ ਜਦ ਉਸ ਨੂੰ ਪਤਾ ਲੱਗਾ ਕਿ ਉਸ ਨੇ ਭਾਰੀ ਰਕਮ ਜਿੱਤੀ ਹੈ ਤਾਂ ਉਸ ਨੇ ਕਿਹਾ ਕਿ ਉਸ ਦੇ ਦਿਲ ਨੇ ਲਗਭਗ ਧੜਕਨਾ ਛੱਡ ਦਿੱਤਾ। ਡੀ ਸੇਂਟਿਸ ਦੀ ਭੈਣ ਨੇ ਉਸ ਨੂੰ ਕਿਹਾ ਸੀ ਕਿ ਉਹ ਅਲਮਾਰੀ ਦੀ ਸਫਾਈ ਕਰ ਲਵੇ ਅਤੇ ਬਿਨਾ ਜ਼ਰੂਰਤ ਵਾਲੇ ਕੱਪੜੇ ਦਾਨ ਕਰ ਦੇਵੇ। ਇਸੇ ਦੌਰਾਨ ਉਸ ਦੇ ਹੱਥ ਲਾਟਰੀ Îਟਿਕਟ ਲੱਗੀ। ਇਸ ਨੂੰ ਉਸ ਨੇ ਦਸੰਬਰ 2017 ਵਿਚ ਖਰੀਦਿਆ ਸੀ। ਉਸ ਨੇ ਦੱਸਿਆ ਕਿ ਜੇਕਰ ਭੈਣ ਨੇ ਨਹੀਂ ਕੀਤਾ ਤਾਂ ਉਹ ਕਦੇ ਅਲਮਾਰੀ ਦੀ ਸਫਾਈ ਨਹੀਂ ਕਰਦਾ।  ਡੀ ਸੇਂਟਿਸ 1970 ਤੋਂ ਲਾਟਰੀ ਵਿਚ ਕਿਸਮਤ ਅਜਮਾ ਰਹੇ ਹਨ। ਸਾਲ 2000 ਦੇ ਆਸ ਪਾਸ ਉਨ੍ਹਾਂ ਨੇ 4000 ਕੈਨੇਡੀਅਨ ਡਾਲਰ ਦੀ ਰਕਮ ਵੀ ਜਿੱਤੀ ਸੀ। ਹੁਣ ਉਹ ਜਿੱਤੀ ਹੋਈ ਰਕਮ ਨਾਲ ਅਪਣੇ ਰਿਟਾਇਰਮੈਂਟ ਅਕਾਊਂਟ ਨੂੰ ਭਰਨਾ ਚਹੁੰਦੇ ਹਨ, ਨਾਲ ਹੀ ਅਪਣੇ ਭਾਣਜੇ ਨੂੰ ਹਾਕੀ ਮੈਚ ਦਿਖਾਉਣ ਵੀ ਲੈ ਜਾਣਾ ਚਾਹੁੰਦੇ ਹਨ। 

ਹੋਰ ਖਬਰਾਂ »