ਬਗਦਾਦ 10 ਅਕਤੂਬਰ, (ਹ.ਬ.) : ਸਾਬਕਾ ਮਿਸ ਇਰਾਕ ਅਤੇ ਮਾਡਲ ਨੂੰ ਹੱਤਿਆ ਦੀ ਧਮਕੀ ਤੋਂ ਬਾਅਦ ਦੇਸ਼ ਛੱਡਣਾ ਪੈ ਗਿਆ। ਪਿਛਲੇ ਮਹੀਨੇ ਹੀ ਇੱਕ ਮਾਡਲ ਨੂੰ ਅਪਣੀ ਲਾਈਫ ਸਟਾਇਲ  ਕਾਰਨ ਮਾਰ ਦਿੱਤਾ ਗਿਆ ਸੀ। 2015 ਵਿਚ ਮਿਸ ਇਰਾਕ ਚੁਣੀ ਗਈ ਸ਼ਿਮਾ ਕਾਸਿਮ ਅਬਦੁਲਰਹਿਮਾਨ ਨੇ ਇਰਾਕ ਛੱਡ ਕੇ ਜਾਰਡਨ ਵਿਚ ਪਨਾਹ ਲੈ ਲਈ ਹੈ। ਸ਼ਿਮਾ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਔਲ ਲੇਵਾਂਤ (ਆਈਐਸਆਈਐਲ) ਨਾਲ ਜੁੜੇ ਕੁਝ ਲੋਕਾਂ ਨੇ ਉਨ੍ਰਾਂ 'ਅਗਲੀ ਵਾਰੀ ਤੁਹਾਡੀ ਹੈ' ਦਾ ਸੰਦੇਸ਼ ਦਿੱਤਾ।ਸ਼ਿਮਾ ਦਾ ਕਹਿਣਾ ਹੈ ਕਿ ਇਸ ਦੇ ਬਾਅਦ ਤੋਂ ਉਹ ਅਪਣੇ ਜੀਵਨ ਦੀ ਰੱਖਿਆ ਨੂੰ ਲੈ ਕੇ ਬਹੁਤ ਡਰ ਗਈ ਹੈ ਅਤੇ ਉਨ੍ਹਾਂ ਨੇ ਇਰਾਕ ਛੱਡਣ ਦਾ ਫ਼ੈਸਲਾ ਕਰ ਲਿਆ। ਇਕ ਸਥਾਨਕ ਕੁਰਦਿਸ਼ ਸਮਾਚਾਰ ਚੈਨਲ ਨੂੰ ਦਿੱਤੇ ਬਿਆਨ ਵਿਚ ਉਨ੍ਹਾਂ ਕਿਹਾ, ਮੈਨੂੰ ਹੱਤਿਆ ਦੀ ਧਮਕੀ ਦਿੱਤੀ ਗਈ। ਮੇਰੀ ਜ਼ਿੰਦਗੀ ਨੂੰ ਖ਼ਤਰਾ ਹੈ। ਇੱਥੇ ਬਹੁਤ ਸਾਰੀ ਔਰਤਾਂ ਦੀ ਰੋਜ਼ਾਨਾ ਹੱਤਿਆ ਹੋ ਰਹੀ ਹੈ। ਮੇਰੇ ਲਈ ਇਰਾਕ ਵਿਚ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ ਸੀ ਅਤੇ ਇਸ ਲਈ ਮੈਂ ਅਪਣੇ ਦੇਸ਼ ਨੂੰ ਛੱਡ ਕੇ ਜਾਰਡਨ ਵਿਚ ਰਹਿਣ ਦਾ ਫ਼ੈਸਲਾ ਕਰ ਲਿਆ ਹੈ।
ਪਿਛਲੇ ਹਫ਼ਤੇ ਹੀ ਬਗਦਾਦ ਦੇ ਮੱਧ ਹਿੱਸੇ ਵਿਚ ਮਾਡਲ ਅਤੇ ਇੰਸਟਾਗਰਾਮ ਸਟਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੰਨਿਆ ਜਾ ਰਿਹਾ ਹੈ ਕਿ ਤਾਰਾ ਫਰੇਸ ਨਾਂ ਦੀ 22 ਸਾਲਾ ਇਸ ਮਾਡਲ ਦੀ ਹੱਤਿਆ ਉਨ੍ਹਾਂ ਦੀ ਖ਼ਾਸ ਜੀਵਨ ਸ਼ੈਲੀ ਕਾਰਨ ਕੀਤੀ ਗਈ। ਫਰੇਸ ਅਪਣੀ ਪੋਰਸ਼ ਕਾਰ ਰਾਹੀਂ ਬਗਦਾਦ ਦੇ ਕੈਂਪ ਸਾਰਾਹ ਹਿੱਸੇ ਤੋਂ ਲੰਘ ਰਹੀ ਸੀ, ਉਸੇ ਸਮੇਂ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ। ਇਰਾਕ ਵਿਚ ਸੋਸ਼ਲ ਮੀਡੀਆ 'ਤੇ ਐਕÎਟਿਵ ਰਹਿਣ ਵਾਲੀ ਅਤੇ ਆਧੁਨਿਕ ਜੀਵਨ ਸ਼ੈਲੀ ਵਾਲੀ ਕਈ ਮਹਿਲਾਵਾਂ ਦੀ ਹੱਤਿਆ ਕੀਤੀ ਗਈ ਹੈ। ਇਰਾਕ ਦੀ ਬੌਰਬੀ ਡੌਲ ਕਹੀ ਜਾਣ ਵਾਲੀ ਅਤੇ ਪਲਾਸਟਿਕ ਸਰਜਨ ਡਾਕਟਰ ਰਫੀਲ ਅਲ-ਯਾਸੀਰੀ ਦੀ ਵੀ ਹੱਤਿਆ ਕੀਤੀ ਗਈ। ਹਾਲਾਂਕਿ, ਇਸੇ ਨੂੰ ਪ੍ਰਸ਼ਾਸਨ ਨੇ ਮੁਢਲੀ ਜਾਂਚ ਵਿਚ ਉਨ੍ਹਾਂ ਦੀ ਮੌਤ ਨੂੰ ਡਰੱਗਜ਼ ਓਵਰਡੋਜ਼ ਦੱਸਿਆ ਸੀ। 

ਹੋਰ ਖਬਰਾਂ »