ਮੁੰਬਈ, 10 ਅਕਤੂਬਰ, (ਹ.ਬ.) : ਸੜਕ ਹਾਦਸੇ ਵਿਚ ਜ਼ਖਮੀ ਗਾਇਕ ਨਿਤਿਨ ਬਾਲੀ ਦੀ ਮੰਗਲਵਾਰ ਨੂੰ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਬੋਰੀਵਾਲੀ ਵਿਚ ਐਸਵੀ ਰੋਡ 'ਤੇ ਉਨ੍ਹਾਂ ਦੀ ਕਾਰ ਫੁੱਟਪਾਥ ਨਾਲ ਟਕਰਾ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਕੋਲ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਜਿੱਥੋਂ ਉਹ ਬਗੈਰ ਇਲਾਜ ਕਰਾਏ ਹੀ ਮਲਾਡ ਸਥਿਤ ਅਪਣੇ ਘਰ ਚਲੇ ਗਏ।ਪੁਲਿਸ ਦੇ ਅਨੁਸਾਰ, ਮੰਗਲਵਾਰ ਸਵੇਰੇ ਉਨ੍ਹਾਂ ਨੇ ਪੇਟ ਵਿਚ ਦਰਦ ਹੋਣ ਦੀ ਸ਼ਿਕਾਇਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਮੁੜ ਤੋਂ ਨਿੱਜੀ ਹਸਪਤਾਲ ਲੈ ਜਾਇਆ ਗਿਆ। ਜਿੱਥੇ ਇਲਾਜ ਦੇ ਦੌਰਾਨ 47 ਸਾਲਾ ਗਾਇਕ ਦੀ ਮੌਤ ਹੋ ਗਈ। ਨਿਤਿਨ ਬਾਲੀ ਨੂੰ 90 ਦੇ ਦਹਾਕੇ ਵਿਚ ਕਈ ਪੁਰਾਣੇ ਪੁਰਾਣੇ ਗਾਣਿਆਂ ਦੇ ਰਿਮਿਕਸ ਬਣਾਉਣ ਦੇ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਵਿਚ ਨੀਲੇ-ਨੀਲੇ ਅੰਬਰ, ਛੂਕਰ ਮੇਰੇ ਮਨ ਕੋ ਅਤੇ ਪਲ ਪਲ ਦਿਲ ਕੇ ਪਾਸ ਜਿਹੇ ਹਿੱਟ ਗਾਣੇ ਸ਼ਾਮਲ ਹਨ। 

ਹੋਰ ਖਬਰਾਂ »