ਵਾਸ਼ਿੰਗਟਨ, 10 ਅਕਤੂਬਰ, (ਹ.ਬ.) : ਅਮਰੀਕਾ ਵਿਚ ਮੱਧਕਾਲੀ ਚੋਣਾਂ ਦੇ ਪ੍ਰਚਾਰ ਵਿਚ ਸੁਪਰੀਮ ਕੋਰਟ ਦੇ ਨਵੇਂ ਜੱਜ ਬਰੇਟ ਕੈਵਨਾਗ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੇ ਚਲਦਿਆਂ ਅਮਰੀਕੀ ਰਾਸ਼ਟਰਪਤੀ ਦੇ ਲਗਾਤਾਰ ਖਰਾਬ ਹੁੰਦੇ ਅਕਸ ਤੋਂ ਬਚਣ ਦੇ ਲਈ ਟਰੰਪ ਨੇ ਇੱਕ ਵਾਰ ਮੁੜ ਪੁਰਜ਼ੋਰ ਢੰਗ ਨਾਲ ਸੁਪਰੀਮ ਕੋਰਟ ਦੇ ਨਵੇਂ ਜੱਜ ਦਾ ਬਚਾਅ ਕੀਤਾ। ਟਰੰਪ ਨੇ ਕੈਵਨਾਗ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਨਾ ਸਿਰਫ ਇਸ ਨੂੰ ਧੋਖੇਬਾਜ਼ੀ ਅਤੇ ਬਨਾਵਟੀ ਕਰਾਰ ਦਿੱਤਾ ਬਲਕਿ ਇੱਥੇ ਤੱਕ ਕਹਿ ਦਿੱਤਾ ਕਿ ਮੈਂ ਪੂਰੇ ਦੇਸ਼ ਵਲੋਂ ਕੈਵਨਾਗ ਕੋਲੋਂ  ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਨੇ ਕੈਵਨਾਗ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬਦਨਾਮ ਕਰਨ ਵਾਲਾ ਦੱਸਿਆ।ਟਰੰਪ ਦਾ ਇਹ ਬਿਆਨ ਇਸ ਗੱਲ ਨੂੰ ਸਥਾਪਤ ਕਰਨ ਦੇ ਲਈ ਹੈ ਕਿ ਜਨਤਾ ਦੇ ਵਿਚ ਕੈਵਨਾਗ ਦਾ ਜਿਨਸੀ ਹਿੰਸਾ ਵਾਲਾ ਅਕਸ ਬਦਲਿਆ ਜਾ ਸਕੇ ਤਾਕਿ ਮੱਧਕਾਲੀ ਚੋਣਾਂ ਵਿਚ ਵਿਰੋਧੀ ਧਿਰ ਡੈਮੋਕਰੇਟਿਕ ਪਾਰਟੀ ਦੇ ਪ੍ਰਚਾਰ ਨੂੰ ਖਾਰਜ ਕੀਤਾ ਜਾ ਸਕੇ। ਟਰੰਪ ਨੇ ਕਿਹਾ ਕਿ ਕੈਵਨਾਗ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪੁੱਜੇ ਦੁੱਖ ਕਾਰਨ ਮੈਂ ਸਾਰੇ ਦੇਸ਼ ਵਾਸੀਆਂ ਵਲੋਂ ਕੈਵਨਾਗ  ਅਤੇ ਉਸ ਦੇ ਪਰਿਵਾਰ ਕੋਲੋਂ ਮੁਆਫ਼ੀ ਮੰਗਦਾ ਹਾਂ। ਰਿਪਬਲਿਕਨ ਪਾਰਟੀ ਦੇ ਮੁਖੀ ਟਰੰਪ ਨੇ ਜੱਜ 'ਤੇ ਮਹਾਦੋਸ਼ ਚਲਾਉਣ ਦੀ ਡੈਮੋਕਰੇਟਿਕ ਪਾਰਟੀ ਦੀ ਮੰਗ ਨੂੰ ਅਮਰੀਕੀ ਜਨਤਾ ਦਾ ਅਪਮਾਨ ਦੱਸਦੇ ਹੋਏ ਇਸ ਦੀ ਕੜੀ ਨਿੰਦਾ ਵੀ ਕੀਤੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ਮੈਂ ਸੁਣ ਰਿਹਾ ਹਾਂ ਕਿ ਹੁਣ ਡੈਮੋਕਰੇਟ ਇੱਕ ਵਧੀਆ ਜੱਜ 'ਤੇ  ਮਹਾਂਦੋਸ਼ ਚਲਾਉਣ  ਦੇ ਬਾਰੇ ਵਿਚ ਸੋਚ ਰਹੇ ਹਨ। ਜਦ ਕਿ ਇਸ ਵਿਅਕਤੀ ਨੇ ਕੁਝ ਵੀ ਗਲਤ ਕੀਤਾ ਹੀ ਨਹੀਂ। ਉਸ ਨੂੰ ਸਿਰਫ ਡੈਮੋਕਰੇਟ ਅਪਣੇ ਜਾਲ ਵਿਚ ਫਸਾਉਣਾ ਚਾਹੁੰਦੇ ਹਨ ਜੋ ਅਮਰੀਕੀ ਜਨਤਾ ਦਾ ਅਪਮਾਨ ਹੈ। 

ਹੋਰ ਖਬਰਾਂ »