ਫਲੋਰਿਡਾ, 10 ਅਕਤੂਬਰ, (ਹ.ਬ.) : ਅਮਰੀਕਾ ਵਿਚ ਤੂਫ਼ਾਨ ਮਾਈਕਲ ਤੇਜ਼ ਰਫਤਾਰ ਨਾਲ ਫਲੋਰਿਡਾ ਵੱਲ ਵਧ ਰਿਹਾ ਹੈ ਜਿਸ ਦੇ ਚਲਦਿਆਂ ਦੱਖਣੀ ਰਾਜ ਦੇ ਗਵਰਨਰ ਨੇ ਉਥੇ ਰਹਿਣ ਵਾਲਿਆਂ ਨੂੰ ਚੌਕਸ ਰਹਿਣ ਦੇ ਲਈ ਕਿਹਾ ਹੈ। ਮਾਈਕਲ 195 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੀ ਹਵਾਵਾਂ ਦੇ ਨਾਲ ਫੋਲੋਰਿਡਾ ਵੱਲ ਵਧ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਇਹ ਤੀਜੀ ਸ਼੍ਰੇਣੀ ਦੇ ਤੂਫ਼ਾਨ ਵਿਚ ਬਦਲ ਗਿਆ ਹੈ। ਕੌਮੀ ਤੂਫਾਨ ਕੇਂਦਰ ਨੇ ਦੱਸਿਆ ਕਿ ਤੂਫਾਨ  ਬੁਧਵਾਰ ਦੁਪਹਿਰ ਤੱਕ ਪਹੁੰਚ ਸਕਦਾ ਹੈ। ਜਿਸ ਦੇ ਕਾਰਨ ਤੇਜ਼ ਹਵਾਵਾਂ ਚਲਣ ਅਤੇ ਭਾਰੀ ਵਰਖਾ ਦਾ ਅਨੁਮਾਨ ਹੈ। ਫਲੋਰਿਡਾ ਦੇ ਗਵਰਨਰ ਰਿਕ ਸਕੌਟ ਨੇ ਕਿਹਾ, ਮਾਈਕਲ ਇਕ ਖ਼ਤਰਨਾਕ ਤੂਫਾਨ ਹੈ। ਇਹ ਅਜਿਹਾ ਖ਼ਤਰਾ ਹੈ ਜੋ ਜਾਨ ਲੇਵਾ  ਸਾਬਤ ਹੋ ਸਕਦਾ ਹੈ। ਉਨ੍ਹਾਂ ਨੇ ਤੂਫਾਨ ਨਾਲ ਨਿਪਟਣ ਦੇ ਲਈ ਨੈਸ਼ਨਲ ਗਾਰਡ ਦੇ 2500 ਮੈਂਬਰਾਂ ਨੂੰ ਸਰਗਰਮ ਰਹਿਣ ਲਈ ਕਿਹਾ ਹੈ। ਰਾਸ਼ਟਰਪਤੀ ਟਰੰਪ ਨੇ ਵੀ  ਸੂਬੇ ਦੇ ਲਈ  ਐਮਰਜੈਸੀ ਸਥਿਤੀ ਦਾ ਐਲਾਨ ਕੀਤਾ ਹੈ, ਨਾਲ ਹੀ ਰਾਹਤ ਕਾਰਜਾਂ ਦੇ ਲਈ ਸੰਘੀ ਫੰਡ ਵੀ ਜਾਰੀ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ, ਇਹ ਜ਼ਰੂਰੀ ਹੈ ਕਿ ਆਪ ਅਪਣੇ ਰਾਜ ਅਤੇ ਸਥਾਨਕ ਅਧਿਕਾਰੀਆਂ ਦੇ Îਨਿਰਦੇਸ਼ਾਂ 'ਤੇ ਧਿਆਨ ਦੇਣ। ਕ੍ਰਿਪਾ ਤਿਆਰ ਰਹੇ, ਚੌਕਸ ਰਹੇ ਅਤੇ ਸੁਰੱਖਿਆ ਰਹੋ।

ਹੋਰ ਖਬਰਾਂ »