ਅੰਮ੍ਰਿਤਸਰ, 10 ਅਕਤੂਬਰ, (ਹ.ਬ.) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਸੁਖਦੇਵ ਸਿੰਘ ਢੀਂਡਸਾ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ  ਪੁੱਜੇ। ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹ ਕਿ ਬੇਅਦਬੀ ਦੇ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਮਿਲੇ ਇਹੀ ਸਿੱਖ ਪੰਥ ਚਾਹੁੰਦਾ ਹੈ। ਅਪਣੇ ਅਸਤੀਫ਼ੇ ਸਬੰਧੀ ਉਨ੍ਹਾਂ ਨੇ ਕਿਹਾ ਕਿ ਜੋ ਪੱਤਰ ਵਿਚ ਲਿਖਿਆ ਸੀ ਉਸ ਤੋਂ ਬਗੈਰ ਕੁੱਝ ਵੀ ਨਹੀਂ ਬੋਲਾਂਗਾ।ਮਾਝਾ ਨਾਲ ਸਬੰਧਤ ਟਕਸਾਲੀ ਨੇਤਾ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਅਤੇ ਸੇਵਾ ਸਿੰਘ ਸੇਖਵਾਂ ਵਲੋਂ ਅਕਾਲੀ ਦਲ ਦੀ ਪਟਿਆਲਾ ਰੈਲੀ ਦੇ ਬਾਈਕਾਟ ਬਾਰੇ ਉਨ੍ਹਾਂ ਕਿਹਾ ਕਿ ਸਬੰਧਤ ਨੇਤਾ ਹੀ ਇਸ ਬਾਰੇ ਕੁਝ ਕਹਿ ਸਕਦੇ ਹਨ। ਪਾਰਟੀ ਦੀ ਸਾਖ ਵਿਚ ਆਈ ਗਿਰਾਵਟ ਬਾਰੇ ਉਨ੍ਹਾਂ ਨੇ ਕਿਹਾ ਕਿ ਇਸ ਸਬੰਧ  ਵਿਚ ਪਾਰਟੀ ਦੇ ਅੰਦਰ ਬੈਠ ਕੇ ਗੱਲ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਆਤਮ ਨਿਰੀਖਣ ਦੀ ਜ਼ਰੂਰਤ ਹੈ। ਇਸ ਦੀ ਜ਼ਰੂਰਤ ਹਰ ਪਾਰਟੀ ਅਤੇ ਸੰਗਠਨ ਨੂੰ ਹੁੰਦੀ ਹੈ। ਉਨ੍ਹਾਂ ਨੇ ਪਾਰਟੀ ਕਮਾਂਡ ਬਾਰੇ ਕਿਸੇ ਵੀ ਤਰ੍ਹਾਂ ਦੇ ਬਦਲਾਅ ਸਬੰਧੀ ਕੁਝ ਵੀ ਕਹਿਣ ਤੋਂ ਮਨ੍ਹਾ ਕਰ ਦਿੱਤਾ। ਇਸ ਦੇ ਨਾਲ ਹੀ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਬਦਲਣ ਦੇ ਸਵਾਲ ਨੂੰ ਵੀ ਟਾਲ ਗਏ। ਉਨ੍ਹਾ ਕਿਹਾ ਕਿ ਉਹ ਸਿਰਫ ਮੱਥਾ ਟੇਕਣ ਆਏ ਹਨ, ਹੋਰ ਕੋਈ ਸਿਆਸੀ ਗੱਲ ਨਹੀਂ ਕਰਾਂਗੇ।

ਹੋਰ ਖਬਰਾਂ »